ਫਿਰ ਦਿਖੀ ਰਸੇਲ ਦੀ ਮਸਲ ਪਾਵਰ, ਪ੍ਰਤੀ ਮੈਚ ਠੋਕ ਰਹੇ ਹਨ ਇੰਨੇ ਛੱਕੇ
Friday, Apr 12, 2019 - 11:15 PM (IST)
ਜਲੰਧਰ— ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਆਂਦਰੇ ਰਸੇਲ ਆਪਣੀ ਤੂਫਾਨੀ ਪਾਰੀ ਖੇਡ ਰਹੇ ਹਨ, ਜੋ ਹੁਣ ਤੋਂ ਪਹਿਲਾਂ ਕ੍ਰਿਸ ਗੇਲ ਤੂਫਾਨੀ ਪਾਰੀ ਖੇਡਦੇ ਸਨ। ਸੀਜ਼ਨ 'ਚ 7 ਮੈਚ ਖੇਡ ਚੁੱਕੇ ਆਂਦਰੇ ਰਸੇਲ ਦੇ ਨਾਂ 'ਤੇ 29 ਛੱਕੇ ਦਰਜ਼ ਹੋ ਗਏ ਹਨ। ਮਤਲਬ ਉਹ ਹਰ ਮੈਚ 'ਚ ਔਸਤ 4.14 ਦੀ ਔਸਤ ਨਾਲ ਛੱਕੇ ਲਗਾ ਰਹੇ ਹਨ। ਸ਼ੁੱਕਰਵਾਰ ਨੂੰ ਵੀ ਦਿੱਲੀ ਕੈਪੀਟਲਸ ਵਿਰੁੱਧ ਈਡਨ ਗਾਰਡਨ ਦੇ ਮੈਦਾਨ 'ਤੇ ਰਸੇਲ ਦੀ ਮਸਲ ਪਾਵਰ ਇਕ ਬਾਰ ਫਿਰ ਤੋਂ ਦੇਖਣ ਨੂੰ ਮਿਲੀ। ਉਨ੍ਹਾਂ ਨੇ ਸਿਰਫ 21 ਗੇਂਦਾਂ 'ਚ ਧਮਾਕੇਦਾਰ ਛੱਕੇ ਲਗਾ ਕੇ 45 ਦੌੜਾਂ ਬਣਾਈਆਂ। ਉਹ ਜਿਸ ਗੇਂਦ 'ਤੇ ਕੈਚ ਆਊਟ ਹੋਏ, ਜੇਕਰ ਉੱਥੇ ਫੀਲਡਰ ਨਾ ਹੁੰਦਾ ਤਾਂ ਇਹ ਗੇਂਦ ਬਾਊਂਡਰੀ ਲਾਈਨ 'ਤੋਂ ਪਾਰ ਜਾਣੀ ਸੀ।
ਆਰੇਂਜ ਕੈਪ ਦੀ ਰੇਸ 'ਚ ਆਏ ਤੀਸਰੇ ਸਥਾਨ 'ਤੇ
349 ਡੇਵਿਡ ਵਾਰਨਰ, ਹੈਦਰਾਬਾਦ
317 ਲੋਕੇਸ਼ ਰਾਹੁਲ, ਕਿੰਗਜ਼ ਇਲੈਵਨ ਪੰਜਾਬ
302 ਆਂਦਰੇ ਰਸੇਲ, ਕੋਲਕਾਤਾ ਨਾਈਟ ਰਾਈਡਰਜ਼
263 ਜਾਨੀ ਬੇਅਰਸਟੋ, ਹੈਦਰਾਬਾਦ
223 ਕ੍ਰਿਸ ਗੇਲ, ਕਿੰਗਜ਼ ਇਲੈਵਨ ਪੰਜਾਬ
ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ
29 ਆਂਦਰੇ ਰਸੇਲ, ਕੋਲਕਾਤਾ ਨਾਈਟ ਰਾਈਡਰਜ਼
18 ਕ੍ਰਿਸ ਗੇਲ, ਕਿੰਗਜ਼ ਇਲੈਵਨ ਪੰਜਾਬ
17 ਕੈਰੋਨ ਪੋਲਾਰਡ, ਮੁੰਬਈ ਇੰਡੀਅਨਜ਼
13 ਨੀਤਿਸ਼ ਰਾਣਾ, ਕੋਲਕਾਤਾ ਨਾਈਟ ਰਾਈਡਰਜ਼
11 ਏ. ਬੀ. ਡਿਵੀਲੀਅਰਸ , ਆਰ. ਸੀ. ਬੀ