ਪਹਿਲਵਾਨਾਂ ਨੂੰ ਓਲੰਪਿਕ ਟਿਕਟ ਲਈ ਦੋ ਗੇੜ ਵਾਲੀ ਚੋਣ ਪ੍ਰਕਿਰਿਆ ’ਚੋਂ ਲੰਘਣਾ ਪਵੇਗਾ
Sunday, Nov 26, 2023 - 02:16 PM (IST)
ਨਵੀਂ ਦਿੱਲੀ (ਭਾਸ਼ਾ)– ਪੈਰਿਸ ਓਲੰਪਿਕ 2024 ਲਈ ਭਾਰਤੀ ਕੁਸ਼ਤੀ ਦਲ ਨੂੰ ਦੋ ਗੇੜ ਵਾਲੀ ਚੋਣ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ, ਜਿਸ ਵਿਚ ਕੋਟਾ ਸਥਾਨ ਹਾਸਲ ਕਰਨ ਵਾਲੇ ਪਹਿਲਵਾਨ ਨੂੰ ਜੂਨ ਵਿਚ ਚੈਲੰਜਰਜ਼ ਨਾਲ ਭਿੜਨਾ ਪਵੇਗਾ ਤੇ ਇਸ ਮੁਕਾਬਲੇ ਦੇ ਜੇਤੂ ਨੂੰ ਚਾਰ ਸਾਲ ਵਿਚ ਹੋਣ ਵਾਲੇ ਖੇਡ ਆਯੋਜਨ ਵਿਚ ਦੇਸ਼ ਦੀ ਪ੍ਰਤਨਿਧਤਾ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ
ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜੇਤੂ ਅੰਤਿਮ ਪੰਘਾਲ (ਮਹਿਲਾ 53 ਕਿ. ਗ੍ਰਾ. ਵਰਗ ਵਿਚ) ਨੇ ਹੀ ਹੁਣ ਤਕ ਦੇਸ਼ ਲਈ ਕੋਟਾ ਸਥਾਨ ਹਾਸਲ ਕੀਤਾ ਹੈ ਪਰ ਓਲੰਪਿਕ ਵਿਚ ਉਸਦੀ ਹਿੱਸੇਦਾਰੀ ਦਾ ਪਤਾ 1 ਜੂਨ ਨੂੰ ਹੀ ਲੱਗੇਗਾ। ਅੰਤਿਮ ਨੂੰ ਇਕ ਜੂਨ ਨੂੰ ਟ੍ਰਾਇਲ ਪ੍ਰਤੀਯੋਗਿਤਾ ਦੀ ਜੇਤੂ ਨਾਲ ਭਿੜਨਾ ਪਵੇਗਾ। ਅੰਤਿਮ ਨੂੰ ਓਲੰਪਿਕ ਟਿਕਟ ਹਾਸਲ ਕਰਨ ਲਈ ਆਪਣੀ ਵਿਰੋਧੀ ਵਿਨੇਸ਼ ਫੋਗਟ ਨਾਲ ਭਿੜਨਾ ਪੈ ਸਕਦਾ ਹੈ। ਟ੍ਰਾਇਲ ਵਿਚ ਜੇਕਰ ਵਿਨੇਸ਼ 53 ਕਿ. ਗ੍ਰਾ. ਭਾਰ ਵਰਗ ਵਿਚ ਜੇਤੂ ਬਣਦੀ ਹੈ ਤਾਂ ਉਸਦੇ ਕੋਲ ਵੀ ਓਲੰਪਿਕ ਵਿਚ ਜਾਣ ਦਾ ਮੌਕਾ ਹੋਵੇਗਾ।
ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਨੂੰ ਮਿਲੀ ਕਪਤਾਨੀ
ਭਾਰਤ ਕੋਲ ਏਸ਼ੀਆਈ ਤੇ ਵਿਸ਼ਵ ਕੁਆਲੀਫਾਇਰ ਰਾਹੀਂ 17 ਤੇ ਓਲੰਪਿਕ ਕੋਟਾ ਹਾਸਲ ਕਰਨ ਦਾ ਮੌਕਾ ਹੋਵੇਗਾ। ਇਸ ਵਿਚ ਕ੍ਰਿਗਿਸਤਾਨ ਵਿਚ 19 ਤੋਂ 21 ਅਪ੍ਰੈਲ ਤਕ ਏਸ਼ੀਆਈ ਓਲੰਪਿਕ ਕੁਆਲੀਫਾਇਰ ਤੇ ਤੁਰਕੀ ਵਿਚ 9 ਤੋਂ 12 ਮਈ ਤਕ ਵਿਸ਼ਵ ਓਲੰਪਿਕ ਕੁਆਲੀਫਾਇਰ ਦਾ ਆਯੋਜਨ ਸ਼ਾਮਲ ਹੈ। ਭਾਰਤ ਪੁਰਸ਼ਾਂ ਦੀ ਫ੍ਰੀ-ਸਟਾਈਲ ਤੇ ਗ੍ਰੀਕੋ ਰੋਮਨ ਪ੍ਰਤੀਯੋਗਿਤਾ ਵਿਚ 6-6 ਜਦਕਿ ਮਹਿਲਾ ਵਰਗ ਵਿਚ 5 ਹੋਰ ਕੋਟਾ ਸਥਾਨ ਹਾਸਲ ਕਰ ਸਕਦਾ ਹੈ। ਭਵਿੱਖ ਵਿਚ ਕੋਟਾ ਸਥਾਨ ਹਾਸਲ ਕਰਨ ਵਾਲੇ ਪਹਿਲਵਾਨਾਂ ਨੂੰ ਵੀ ਪੈਰਿਸ ਦੀ ਟਿਕਟ ਕਟਵਾਉਣ ਲਈ ਚੈਲੰਜਰਜ਼ ਵਿਰੁੱਧ ਮੁਕਾਬਲੇਬਾਜ਼ੀ ਕਰਨੀ ਪਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8