ਵਿਸ਼ਵ ਚੈਂਪੀਅਨ ਵੇਟਲ ਰੇਸਿੰਗ ਪੁਆਇੰਟ ਨਾਲ ਕਰੇਗਾ ਕਰਾਰ

Friday, Sep 11, 2020 - 06:29 PM (IST)

ਵਿਸ਼ਵ ਚੈਂਪੀਅਨ ਵੇਟਲ ਰੇਸਿੰਗ ਪੁਆਇੰਟ ਨਾਲ ਕਰੇਗਾ ਕਰਾਰ

ਲੰਡਨ- ਚਾਰ ਵਾਰ ਦੇ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਡਰਾਈਵਰ ਸੇਬੇਸੀਟਅਨ ਵੇਟਲ ਅਗਲੇ ਸੈਸ਼ਨ ਤੋਂ ਰੇਸਿੰਗ ਪੁਆਇੰਟ ਦੇ ਲਈ ਰੇਸਿੰਗ ਕਰੇਗਾ। ਟੀਮ ਨੇ ਵੀਰਵਾਰ ਨੂੰ ਇਸ ਕਦਮ ਦਾ ਐਲਾਨ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਡਰਾਈਵਰ ਸਰਜੀਓ ਪੇਰੇਜ਼ ਨੇ ਟੀਮ ਤੋਂ ਹਟਣ ਦਾ ਐਲਾਨ ਕੀਤਾ ਸੀ। ਟੀਮ ਨੇ ਬਿਆਨ 'ਚ ਕਿਹਾ ਕਿ ਸੇਬੇਸੀਟਅਨ ਨਾਲ ਕਰਾਰ ਕਰਨ ਨਾਲ ਸਪੱਸ਼ਟ ਹੈ ਕਿ ਟੀਮ ਖੁਦ ਨੂੰ ਇਸ ਖੇਡ 'ਚ ਸਭ ਤੋਂ ਵੱਧ ਪ੍ਰਤੀਯੋਗੀ ਨਾਮਾਂ 'ਚੋਂ ਇਕ ਦੇ ਰੂਪ 'ਚ ਸਥਾਪਿਤ ਕਰਨਾ ਚਾਹੁੰਦੀ ਹੈ।
ਇਸ ਦੇ ਅਨੁਸਾਰ ਚਾਰ ਵਾਰ ਦੇ ਵਿਸ਼ਵ ਚੈਂਪੀਅਨ ਸੇਬੇਸਟੀਅਨ ਵਿਸ਼ਵ ਮੋਟਰ ਸਪੋਰਟ ਦੇ ਬਿਹਤਰੀਨ ਡਰਾਈਵਰਾਂ 'ਤੋਂ ਇਕ ਹੈ ਤੇ ਜਾਣਦੇ ਹਨ ਕਿ ਚੋਟੀ ਪੱਧਰ 'ਤੇ ਜਿੱਤਣ ਦੇ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਵੇਟਲ ਇਸ ਸੈਸ਼ਨ ਦੇ ਆਖਰ 'ਚ ਫੇਰਾਰੀ ਨੂੰ ਛੱਡ ਰਹੇ ਹਨ। ਅਗਲੇ ਸਾਲ ਉਸਦੀ ਜਗ੍ਹਾ ਮੈਕਲਾਰੇਨ ਦੇ ਕਾਰਲੋਸ ਸੇਂਜ ਲੈਣਗੇ। ਰੇਸਿੰਗ ਪੁਆਇੰਟ ਦਾ ਦੂਜਾ ਡਰਾਈਵਰ ਲਾਂਸ ਸਟ੍ਰੋਲ ਹੈ ਜੋ ਟੀਮ ਦੇ ਸਹਿ-ਮਾਲਕ ਲਾਰੇਂਸ ਸਟ੍ਰੋਲ ਦਾ ਬੇਟਾ ਹੈ।


author

Gurdeep Singh

Content Editor

Related News