ਭਾਰਤੀ ਟੀਮ ਹਥੋਂ ਹਾਰਨ ਮਗਰੋਂ ਵੈਸਟਇੰਡੀਜ਼ ਦੇ ਕਪਤਾਨ ਨੇ ਦਿੱਤਾ ਇਹ ਬਿਆਨ

12/18/2019 11:28:34 PM

 

ਨਵੀਂ ਦਿੱਲੀ—ਵਾਇਜੈਗ ਦੇ ਮੈਦਾਨ 'ਚ ਟੀਮ ਇੰਡੀਆ ਤੋਂ 107 ਦੌੜਾਂ ਨਾਲ ਦੂਜਾ ਵਨਡੇ ਹਾਰਨ 'ਤੇ ਵੈਸਟਇੰਡੀਜ਼ ਦੇ ਕਪਤਾਨ ਕੇਰੋਨ ਪੋਲਾਰਡ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਮੈਚ ਹਾਰਨ ਤੋਂ ਬਾਅਦ ਇਸ ਦੇ ਕਾਰਨਾਂ 'ਤੇ ਚਰਚਾ ਕੀਤੀ। ਪੋਲਾਰਡ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਦੌੜਾਂ ਦੇ ਦਿੱਤੀਆਂ। ਅਸੀਂ ਸੋਚਿਆ ਅਤੇ ਦੇਖਿਆ ਕਿ ਇਹ ਵਧੀਆ ਵਿਕੇਟ ਹੋਵੇਗੀ। ਉਹ ਦੂਜੀ ਪਾਰੀ 'ਚ ਟੀਚਾ ਬਚਾਉਣ 'ਚ ਸਮਰਥ ਸਨ। ਇਹ ਸਾਡੇ ਲਈ ਸੋਚਣ ਵਾਲੀ ਗੱਲ ਸੀ।

ਪੋਲਾਰਡ ਬੋਲੇ-ਅਸੀਂ ਆਪਣੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਸਕੇ। ਅਸੀਂ ਜੋ ਚਾਹੁੰਦੇ ਸੀ ਉਸੇ ਤਰ੍ਹਾਂ ਨਹੀਂ ਹੋ ਸਕਿਆ। ਜੇਕਰ 40-50 ਰਨ ਘੱਟ ਹੁੰਦੇ ਤਾਂ ਸਥਿਤੀ ਕੁਝ ਹੋਰ ਹੋ ਸਕਦੀ ਸੀ। ਰੋਹਿਤ ਨੇ ਵਧੀਆ ਬੱਲੇਬਾਜ਼ੀ ਕੀਤੀ ਅਤੇ ਕੇ.ਐੱਲ. ਰਾਹੁਲ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਹੁਣ ਅਸੀਂ ਅਗਲੀ ਗੇਮ 'ਤੇ ਧਿਆਨ ਲਗਾ ਕੇ ਬੈਠੇ ਹਾਂ।
ਉੱਥੇ ਟੀਮ ਦੇ ਨੌਜਵਾਨ ਬੱਲੇਬਾਜ਼ਾਂ ਦੁਆਰਾ ਵਧੀਆ ਪ੍ਰਦਰਸ਼ਨ ਕਰਨ 'ਤੇ ਪੋਲਾਰਡ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਸਾਡੇ ਕੋਲ ਵਧੀਆ ਖੇਡ ਖੇਡਣ ਵਾਲੇ ਨੌਜਵਾਨ ਅਤੇ ਪ੍ਰਤੀਭਾਸ਼ਾਲੀ ਕ੍ਰਿਕੇਟਰ ਹਨ।


Karan Kumar

Content Editor

Related News