ਵਿਰਾਟ ਨੇ ਕੀਤੀ ਬੁਮਰਾਹ ਦੀ ਬੋਲਤੀ ਬੰਦ, ਕਿਹਾ- ਕੋਈ ਉਧਾਰੀ ਦੀ ਆਸ ਨਹੀਂ ਰੱਖਣਾ

Thursday, Feb 28, 2019 - 05:51 PM (IST)

ਨਵੀਂ ਦਿੱਲੀ : ਜਸਪ੍ਰੀਤ ਬੁਮਰਾਹ ਦੀ ਚੁਣੌਤੀ 'ਤੇ ਵਿਰਾਟ ਦਾ ਜਵਾਬ ਆਇਆ ਹੈ। ਦੋਵਾਂ ਕ੍ਰਿਕਟਰਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਆਈ. ਪੀ. ਐੱਲ. ਦੀ ਸ਼ੁਰੂਆਤ 23 ਮਾਰਚ ਤੋਂ ਹੋਣ ਜਾ ਰਹੀ ਹੈ। ਅਜਿਹੇ 'ਚ ਮੈਦਾਨ ਦੇ ਨਾਲ-ਨਾਲ ਬਾਹਰ ਵੀ ਸਾਰੀਆਂ ਟੀਮਾਂ ਦੀ ਤਿਆਰੀ ਹੋ ਚੁੱਕੀ ਹੈ। ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਨੂੰ ਆਪਣੇ-ਆਪਣੇ ਚੈਲੰਜ ਦਾ ਜਵਾਬ ਮਿਲ ਚੁੱਕਾ ਹੈ।

ਜਸਪ੍ਰੀਤ ਬੁਮਰਾਹ ਇਕ ਵੀਡੀਓ ਵਿਚ ਕਹਿ ਰਹੇ ਹਨ ਕਿ ਉਹ ਜ਼ਰੂਰ ਦੁਨੀਆ ਦੇ ਬੈਸਟ ਬਾਲਰ ਹਨ ਪਰ ਬੈਸਟ ਗੇਂਦਬਾਜ਼ ਨੂੰ ਆਊਟ ਕਰਨਾ ਬਾਕੀ ਹੈ। ਇਹ ਬੱਲੇਬਾਜ਼ ਕੋਈ ਹੋਰ ਨਹੀਂ ਸਗੋਂ ਵਿਰਾਟ ਕੋਹਲੀ ਹੀ ਹੈ। ਹੁਣ ਕੋਹਲੀ ਹੀ ਹੈ। ਹੁਣ ਇਸ ਵੀਡੀਓ ਵਿਚ ਕੋਹਲੀ ਨੂੰ ਬੁਮਰਾਹ ਦੇ ਚੈਲੰਜ ਦਾ ਜਵਾਬ ਦਿੰਦਿਆ ਦਿਖਾਇਆ ਗਿਆ ਹੈ, ਜਿਸ ਵਿਚ ਕੋਹਲੀ ਬੁਮਰਾਹ ਨੂੰ ਕਹਿ ਰਹੇ ਹਨ ਕਿ ਆਪਣੇ 'ਚੀਕੂ ਭਾਜੀ' ਤੋਂ ਕੋਈ ਉਧਾਰੀ ਦੀ ਆਸ ਨਾ ਰੱਖੀਓ।

ਸਟਾਰ ਸਪੋਰਟਸ ਨੇ ਟਵਿੱਟਰ 'ਤੇ ਬੁੱਧਵਾਰ ਸ਼ਾਮ ਨੂੰ ਇਹ ਵੀਡੀਓ ਪੋਸਟ ਕੀਤਾ, ਜਿਸ ਵਿਚ ਬੁਮਰਾਹ ਕਹਿ ਰਹੇ ਹਨ ਕਿ ਵਿਸ਼ਵ ਦੇ ਬੈਸਟ ਬੱਲੇਬਾਜ਼ ਦੇ ਡੰਡੇ ਕੱਢਣਾ ਬਾਕੀ ਹੈ। ਆ ਰਿਹਾਂ ਹਾਂ ਚੀਕੂ ਭਾਜੀ ਅਤੇ ਇਸ ਵਾਰ ਤੁਸੀਂ ਮੇਰੀ ਟੀਮ ਵਿਚ ਵੀ ਨਹੀਂ ਰਹੋਗੇ। ਇਸ ਤੋਂ ਬਾਅਦ ਵਿਰਾਟ ਕੋਹਲੀ ਕਹਿੰਦੇ ਹਨ, ''ਆਪਣੇ ਕੈਪਟਨ ਨੂੰ ਸਲੈਜ ਕਰੇਂਗਾ। ਚਲ ਆਖਰ ਸਿਖ ਹੀ ਗਿਆ ਤੂੰ। ਬਸ ਆਪਣੇ ਚੀਕੂ ਭਾਜੀ ਤੋਂ ਕੋਈ ਉਧਾਰੀ ਦੀ ਆਸ ਨਹੀਂ ਰੱਖਣਾ।''

ਦੱਸਣਯੋਗ ਹੈ ਕਿ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੀ ਸ਼ੁਰੂਆਤ 23 ਮਾਰਚ ਤੋਂ ਹੋ ਰਹੀ ਹੈ ਅਤੇ ਸੀਜ਼ਨ ਦੇ ਪਹਿਲੇ ਮੈਚ ਵਿਚ ਕੋਹਲੀ ਦੀ ਟੀਮ ਰਾਇਲ ਚੈਲੰਜਰਸ ਬੰਗਲੌਰ ਦਾ ਸਾਹਮਣਾ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਰਾਇਲ ਚੈਲੰਜਰਸ ਬੰਗਲੌਰ ਅਤੇ ਮੁੰਬਈ ਇੰਡੀਅਨਸ ਦਾ ਸਾਹਮਣਾ 28 ਮਾਰਚ ਨੂੰ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਹੋਵੇਗਾ।


Related News