ਕੀ ਪਿਤਾ ਬਣਨ ਵਾਲੇ ਹਨ ਵਿਰਾਟ, ਜਾਣੋ ਵਾਇਰਲ ਹੋ ਰਹੀ ਗਰਭਵਤੀ ਅਨੁਸ਼ਕਾ ਦੀ ਤਸਵੀਰ ਦਾ ਸੱਚ
Friday, Jun 19, 2020 - 06:27 PM (IST)
ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹੀਲ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕੋਹਲੀ ਅਨੁਸ਼ਕਾ ਦੇ ਬੇਬੀ ਬੰਪ ਦੇ ਨਾਲ ਪੋਜ਼ ਦੇ ਰਹੇ ਹਨ। ਕੋਹਲੀ ਅਤੇ ਅਨੁਸ਼ਕਾ 11 ਦਸੰਬਰ 2017 ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਸਨ। ਪਿਛਲੇ ਕੁਝ ਮਹੀਨੇ ਤੋਂ ਕੋਹਲੀ ਤੇ ਅਨੁਸ਼ਕਾ ਦੇ ਬਾਰੇ ਵਿਚ ਲਗਾਤਾਰ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਜਲਦੀ ਹੀ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।
ਪਿਛਲੇ 2-3 ਦਿਨ ਤੋਂ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀ ਖਬਰ ਇਕ ਤਸਵੀਰ ਦੇ ਵਾਇਰਲ ਹੋਣ ਨਾਲ ਤੇਜ਼ ਹੋ ਗਈ ਹੈ। ਜਦਕਿ ਇਸ ਤਸਵੀਰ ਦੀ ਅਸਲੀਅਤ ਕੁਝ ਹੋਰ ਹੀ ਹੈ। ਦਰਅਸਲ, ਇਸ ਜੋੜੀ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਹ ਐਡਿਟ ਕੀਤੀ ਹੋਈ ਹੈ।
ਰਿਤੇਸ਼-ਜੈਨੇਲਿਆ ਦੀ ਹੈ ਇਹ ਤਸਵੀਰ
ਇਸ ਤਸਵੀਰ ਵਿਚ ਅਨੁਸ਼ਕਾ-ਕੋਹਲੀ ਜ਼ਰੂਰ ਵਿਖ ਰਹੇ ਹਨ ਪਰ ਅਸਲ ਵਿਚ ਇਹ ਤਸਵੀਰ ਬਾਲੀਵੁੱਡ ਅਦਾਕਾਰਾ ਜੈਨੇਲਿਆ ਡਿਸੂਜ਼ਾ ਅਤੇ ਰਿਤੇਸ਼ ਦੇਸ਼ਮੁੱਖ ਦੀ ਹੈ, ਜਿਸ ਨੂੰ ਐਡਿਟ ਕੀਤਾ ਗਿਆ ਹੈ। ਅਨੁਸ਼ਕਾ ਪਹਿਲਾਂ ਵੀ ਫਿਲਮ ਫੇਅਰ ਇੰਟਰਵਿਊ ਦੌਰਾਨ ਕਹਿ ਚੁੱਕੀ ਹੈ ਕਿ ਕਿਵੇੰ ਪ੍ਰੈਗਨੈਂਸੀ ਦੀਆਂ ਖਬਰਾਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ। ਅਨੁਸ਼ਕਾ ਮੁਤਾਬਕ ਜੇਕਰ ਤੁਸੀਂ ਵਿਆਹੇ ਹੋ ਤਾਂ ਲੋਕ ਪੁੱਛਣਗੇ ਕਿ ਕੀ ਉਹ ਪ੍ਰੈਗਨੈਂਟ ਹੈ। ਅਨੁਸ਼ਕਾ ਨੇ ਕਿਹਾ ਸੀ ਕਿ ਵਿਆਹ ਦੇ ਸਮੇਂ ਪ੍ਰੈਗਨੈਂਸੀ ਦੇ ਬਾਰੇ ਪੁੱਛਿਆ ਜਾਂਦਾ ਹੈ, ਡੇਟਿੰਗ ਦੇ ਸਮੇਂ ਵਿਆਹ ਦੇ ਬਾਰੇ ਪੁੱਛਿਆ ਜਾਂਦਾ ਹੈ ਅਤੇ ਜੇਕਰ ਕੋਈ ਅਦਾਕਾਰਾ ਟ੍ਰੈਂਡ ਦੇ ਹਿਸਾਬ ਨਾਲ ਓਵਰਸਾਈਜ਼ ਕਪੜੇ ਪਹਿਨ ਲੈਂਦੀ ਹੈ ਤਾਂ ਲੋਕ ਕਹਿਣ ਲਗਦੇ ਹਨ ਕਿ ਕੀ ਉਹ ਪ੍ਰੈਗਨੈਂਟ ਹੈ। ਅਨੁਸ਼ਕਾ ਮੁਤਾਬਕ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।