ਇਸ ਦਿੱਗਜ ਨੇ ਕਿਹਾ- ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਪ੍ਰਣਾਲੀ ''ਬੇਵਕੂਫਾਨਾ'' ਹੈ

05/04/2020 2:37:55 AM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਪ੍ਰਣਾਲੀ ਨੂੰ 'ਬੇਵਕੂਫਾਨਾ' ਕਰਾਰ ਦਿੱਤਾ ਹੈ, ਜਦੋਂ ਟੀਮਾਂ ਨੂੰ ਲੱਗੇਗਾ ਕਿ ਉਹ ਅੰਕ ਸੂਚੀ 'ਚ ਚੋਟੀ 2 'ਚ ਜਗ੍ਹਾ ਨਹੀਂ ਬਣਾ ਸਕੇਗੀ ਤਾਂ ਕੁਝ ਟੈਸਟ ਮੈਚ ਸਿਰਫ ਰਸਮੀ ਤੌਰ ਦੇ ਰਹਿ ਜਾਣਗੇ। ਮੌਜੂਦਾ ਅੰਕ ਪ੍ਰਣਾਲੀ ਦੇ ਅਨੁਸਾਰ 2 ਟੈਸਟ ਦੀ ਸੀਰੀਜ਼ 'ਚ ਹਰ ਮੈਚ 60 ਅੰਕ ਦਾ ਹੁੰਦਾ ਹੈ। ਹਾਲਾਂਕਿ ਪੰਜ ਮੈਚਾਂ ਦੀ ਸੀਰੀਜ਼ 'ਚ ਹਰ ਟੈਸਟ 'ਚ ਜਿੱਤ 'ਤੇ 24 ਹੀ ਅੰਕ ਮਿਲਦੇ ਹਨ। ਇਸ ਤਰ੍ਹਾਂ ਸੀਰੀਜ਼ 'ਚ ਮੈਚਾਂ ਦੀ ਸੰਖਿਆਂ ਭਾਵੇਂ ਜਿੰਨੀ ਵੀ ਹੋਵੇ, ਕੋਈ ਟੀਮ ਜ਼ਿਆਦਾਤਰ 120 ਅੰਕ ਹੀ ਹਾਸਲ ਕਰ ਸਕਦੀ ਹੈ। ਅੰਕ ਸੂਚੀ 'ਚ ਚੋਟੀ 'ਤੇ ਰਹਿਣ ਵਾਲੀਆਂ 2 ਟੀਮਾਂ ਫਾਈਨਲ 'ਚ ਜਗ੍ਹਾ ਬਣਾਵੇਗੀ। ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੂਨ 2021 'ਚ ਲਾਰਡਸ 'ਚ ਖੇਡਿਆ ਜਾਵੇਗਾ। ਦੁਵੱਲੇ ਕ੍ਰਿਕਟ 'ਚ ਨਵੀਂ ਜਾਨ ਫੂਕਣ ਦੇ ਲਈ ਆਈ. ਸੀ. ਸੀ. ਨੇ ਪਿਛਲੇ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਸ਼ੁਰੂ ਕੀਤਾ ਸੀ।
ਹੋਲਡਿੰਗ ਨੇ ਰਾਊਂਡ ਟੇਬਲ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕੰਮ ਨਹੀਂ ਕਰੇਗਾ। ਸਭ ਤੋਂ ਪਹਿਲਾਂ ਤਾਂ ਅੰਕ ਪ੍ਰਣਾਲੀ ਬੇਵਕੂਫਾਨਾ ਹੈ। ਪੰਜ ਟੈਸਟ ਮੈਚ ਖੇਡਣ 'ਤੇ ਵੀ ਤੁਹਾਨੂੰ ਉਨੇ ਹੀ ਅੰਕ ਨਹੀਂ ਮਿਲ ਸਕਦੇ ਜਿੰਨੇ 2 ਟੈਸਟ ਖੇਡਣ 'ਤੇ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਦੂਜੀ ਇਹ ਗੱਲ ਇਕ ਪੜਾਅ ਦੇ ਬਾਅਦ ਟੀਮਾਂ ਦਾ ਪਤਾ ਚੱਲ ਜਾਵੇਗਾ ਕਿ ਉਹ ਫਾਈਨਲ 'ਚ ਜਗ੍ਹਾ ਨਹੀਂ ਬਣਾਉਣ ਵਾਲੀ ਤੇ ਇਸ ਲਈ ਬਾਕੀ ਬਚੇ ਮੈਚ ਰੋਮਾਂਚਕ ਨਹੀਂ ਹੋਣ ਵਾਲੇ। ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਸਿਰਫ ਇਕ ਹੋਰ ਮੈਚ ਹੈ।


Gurdeep Singh

Content Editor

Related News