ਅਮਰੀਕਾ ਨੇ ਦੱ. ਅਫਰੀਕਾ ਨੂੰ 2-0 ਨਾਲ ਹਰਾਇਆ
Thursday, Jun 06, 2019 - 10:21 PM (IST)

ਭੁਵਨੇਸ਼ਵਰ— ਅਮਰੀਕਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਦੱਖਣੀ ਅਫਰੀਕਾ ਨੂੰ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਜ਼ ਦੇ ਪਹਿਲੇ ਮੈਚ ਵਿਚ 2-0 ਨਾਲ ਹਰਾਇਆ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦੁਨੀਆ ਦੀ 25ਵੇਂ ਨੰਬਰ ਦੀ ਟੀਮ ਨੇ ਆਖਰੀ 15 ਮਿੰਟ ਵਿਚ ਦੋ ਗੋਲ ਕਰ ਕੇ 16ਵੀਂ ਰੈਂਕਿੰਗ ਵਾਲੀ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ।