WWE ਦੇ ਮਹਾਨ ਰੈਸਲਰ ਦਿ ਅੰਡਰਟੇਕਰ ਨੇ ਲਿਆ ਵੱਡਾ ਫ਼ੈਸਲਾ, ਭਾਵੁਕ ਹੋਏ ਪ੍ਰਸ਼ੰਸਕ (ਵੇਖੋ ਤਸਵੀਰਾਂ)

Monday, Nov 23, 2020 - 04:55 PM (IST)

WWE ਦੇ ਮਹਾਨ ਰੈਸਲਰ ਦਿ ਅੰਡਰਟੇਕਰ ਨੇ ਲਿਆ ਵੱਡਾ ਫ਼ੈਸਲਾ, ਭਾਵੁਕ ਹੋਏ ਪ੍ਰਸ਼ੰਸਕ (ਵੇਖੋ ਤਸਵੀਰਾਂ)

ਨਵੀਂ ਦਿੱਲੀ : ਰੈਸਲਰ ਅਤੇ ਡਬਲਯੂ.ਡਬਲਯੂ.ਈ. ਸੁਪਰਸਟਾਰ ਦਿ ਅੰਡਰਟੇਕਰ ਨੇ ਐਤਵਾਰ ਨੂੰ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਉਹ ਐਤਵਾਰ ਨੂੰ ਡਬਲਯੂ.ਡਬਲਯੂ.ਈ. ਸਰਵਾਈਵਰ ਸੀਰੀਜ਼ 2020 ਵਿਚ ਆਖ਼ਰੀ ਵਾਰ ਰਿੰਗ ਵਿਚ ਨਜ਼ਰ ਆਏ। ਇਸ ਦੌਰਾਨ ਆਪਣੇ ਆਪਣੀ ਪ੍ਰਸਿੱਧ ਵਾਕ ਨਾਲ ਐਂਟਰੀ ਕੀਤੀ। ਅੰਡਰਟੇਕਰ ਨੇ ਆਪਣੀ ਫੇਅਰਵੈੱਲ ਦੀਆਂ ਕਈ ਸ਼ਾਨਦਾਰ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਸਫ਼ਰ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ 8 ਲੱਖ ਤੋਂ ਵੱਧ ਭਾਰਤੀ ਲੱਗੇ ਲਾਈਨ 'ਚ

 


ਹਾਲਾਂਕਿ ਪਹਿਲਾ ਮੌਕਾ ਨਹੀਂ ਹੈ, ਜਦੋਂ ਅੰਡਰਟੇਕਰ ਨੇ ਡਬਲਯੂ.ਡਬਲਯੂ.ਈ. ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ 2017 ਵਿਚ ਵੀ ਰੋਮਨ ਰੇਂਸ ਤੋਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ ਪਰ ਪਿਛਲੇ ਸਾਲ ਉਹ ਵਾਪਸ ਪਰਤ ਆਏ ਸਨ। ਇਸ ਵਾਰ ਅੰਡਰਟੇਕਰ ਇਸ ਨੂੰ ਆਪਣੀ ਫਾਈਨਲ ਫੇਅਰਵੈੱਲ ਦੱਸ ਰਹੇ ਹਨ।  ਅੰਡਰਟੇਕਰ ਨੇ 1990 ਵਿਚ 22 ਨਵੰਬਰ ਨੂੰ ਡੈਬਿਊ ਕੀਤਾ ਸੀ ਅਤੇ 22 ਨਵੰਬਰ (2020) ਨੂੰ ਉਨ੍ਹਾਂ ਨੇ ਰਿਟਾਇਰਮੈਂਟ ਲਈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਗੌਤਮ ਅਡਾਨੀ ਨੇ ਹਰ ਦਿਨ ਕਮਾਏ 456 ਕਰੋੜ ਰੁਪਏ, ਮੁਕੇਸ਼ ਅੰਬਾਨੀ ਨੂੰ ਵੀ ਛੱਡਿਆ ਪਿੱਛੇ

PunjabKesari

ਅੰਡਰਟੇਕਰ ਨੇ ਆਪਣੀ ਇਸ ਫੇਅਰਵੈਲ 'ਤੇ ਕਿਹਾ - ਮੇਰਾ ਸਮਾਂ ਆ ਗਿਆ ਹੈ... ਹੁਣ ਅੰਡਰਟੇਕਰ ਨੂੰ ਸ਼ਾਂਤੀ ਨਾਲ ਰਹਿਣ ਦਿਓ। ਆਪਣੇ 30 ਸਾਲ ਦੇ ਕਰੀਅਰ ਵਿਚ ਅੰਡਰਟੇਕਰ ਨੇ ਕਈ ਵੱਡੇ-ਵੱਡੇ ਧੁਨੰਤਰਾਂ ਨੂੰ ਮਾਤ ਦੇ ਕੇ ਡਬਲਯੂ.ਡਬਲਯੂ.ਈ. ਦੀ ਦੁਨੀਆ ਵਿਚ ਆਪਣਾ ਸਿੱਕਾ ਜਮਾ ਕੇ ਰੱਖਿਆ ਸੀ। ਇਸ ਦੌਰਾਨ ਡਬਲਯੂ.ਡਬਲਯੂ.ਈ. ਲੀਜੈਂਡ ਟ੍ਰਿਪਲ ਐਚ, ਸ਼ਾਨ ਮਿਲੈਕਸ, ਰਿਕ ਫਲੇਅਰ ਅਤੇ ਕੇਨ ਵੀ ਮੌਜੂਦ ਰਹੇ। ਉਨ੍ਹਾਂ ਨੇ ਅੰਡਰਟੇਕਰ ਨੂੰ ਉਨ੍ਹਾਂ ਦੇ 30 ਸਾਲ ਦੇ ਕਰੀਅਰ ਲਈ 'ਥੈਂਕ ਯੂ' ਕਿਹਾ। ਉਥੇ ਹੀ ਅੰਡਰਟੇਕਰ ਦੇ ਇਸ ਫ਼ੈਸਲੇ  ਨਾਲ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਗਏ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ 'ਚੋਂ ਹੋਏ ਬਾਹਰ, ਹੁਣ ਇਸ ਸਥਾਨ 'ਤੇ ਪੁੱਜੇ

PunjabKesari

ਅੰਡਰਟੇਕਰ ਨੇ 7 ਵਾਰ ਡਬਲਯੂ.ਡਬਲਯੂ.ਈ. ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਨਾ ਲਹੀ ਰੇਲਸਮੇਨੀਆ, ਸਮਰਸਲੈਮ ਅਤੇ ਸਰਵਾਈਵਰ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਮੈਚ ਲੜਨ ਅਤੇ ਜਿੱਤਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੀ ਹੈ।

ਇਹ ਵੀ ਪੜ੍ਹੋ:ਆਮ ਜਨਤਾ ਨੂੰ ਝੱਟਕਾ, ਲਗਾਤਾਰ ਵੱਧ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ

PunjabKesari


author

cherry

Content Editor

Related News