ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ

Wednesday, Dec 22, 2021 - 07:59 PM (IST)

ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ

ਟੋਕੀਓ- ਟੋਕੀਓ ਮੈਟਰੋਪਾਲਿਟਨ ਸਰਕਾਰ ਨੇ ਟੋਕੀਓ ਓਲੰਪਿਕ ਖੇਡਾਂ ਅਤੇ ਪੈਰਾ-ਓਲੰਪਿਕ ਖੇਡਾਂ 2020 ’ਚ ਇਸਤੇਮਾਲ ਕੀਤੇ ਗਏ 8 ਨਵੇਂ ਸਥਾਈ ਸਥਾਨਾਂ ’ਚੋਂ 3 ਨੂੰ ਜਨਤਕ ਇਸਤੇਮਾਲ ਲਈ ਖੋਲ੍ਹੇ ਜਾਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਅਸਲ ’ਚ ਆਮ ਪ੍ਰਕਿਰਿਆ ਦੇ ਅਨੁਸਾਰ ਸੁਰੱਖਿਆ ਕਾਰਨਾਂ ਕਾਰਨ ਓਲੰਪਿਕ ਖੇਡਾਂ ਤੋਂ ਬਾਅਦ ਆਮ ਤੌਰ ’ਤੇ ਉਕਤ ਥਾਵਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂਕਿ ਓਵਰਲੇ ਨੂੰ ਹਟਾਉਣ ਅਤੇ ਅਸਥਾਈ ਟਰੈਕਸ ਨੂੰ ਨਸ਼ਟ ਕਰਨ ਲਈ ਸਮਾਂ ਮਿਲ ਸਕੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀ ਡਾਇਰੈਕਟਰ ਮੈਰੀ ਸੈਲੋਈਸ ਨੇ ਇਸ ਬਾਰੇ ਕਿਹਾ ਕਿ ਸਾਡਾ ਟੀਚਾ ਮੌਜੂਦਾ ਸਥਾਨਾਂ ਦੇ ਮੁੜ ਇਸਤੇਮਾਲ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਹੈ। ਸਾਨੂੰ ਇਹ ਦੇਖ ਕੇ ਖੁਸ਼ੀ ਮਹਿਸੂਸ ਹੋਈ ਕਿ ਟੋਕੀਓ 2020 ਲਈ ਇਸਤੇਮਾਲ ਕੀਤੇ ਗਏ ਮੌਜੂਦਾ ਕੁਝ ਸਥਾਨ ਟੋਕੀਓ 1964 ਤੋਂ ਵਿਰਾਸਤ ’ਚ ਮਿਲੇ। 

ਇਹ ਖ਼ਬਰ ਪੜ੍ਹੋ-  IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ

PunjabKesari


2020 ਖੇਡਾਂ ਲਈ ਬਣਾਏ ਗਏ 8 ਸਥਾਨਾਂ ’ਚੋਂ ਕਈ ਪਹਿਲਾਂ ਤੋਂ ਹੀ ਖੁੱਲ੍ਹਣ ਲਈ ਨਿਰਧਾਰਿਤ ਹਨ ਤਾਂਕਿ ਉਹ ਸਥਾਨਕ ਭਾਈਚਾਰੇ ਦੀ ਸੇਵਾ ਕਰ ਸਕਣ। ਅਸੀਂ ਇਹ ਦੇਖ ਕੇ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਫਿਰ ਤੋਂ ਜਨਤਕ ਇਸਤੇਮਾਲ ਲਈ ਖੋਲ੍ਹੇ ਜਾਣ ਵਾਲੇ ਨਿਰਧਾਰਿਤ ਸਥਾਨਾਂ ’ਚ ਸੀ-ਫਾਰੈਸਟ ਵਾਟਰਵੇ, ਓਈ ਹਾਕੀ ਸਟੇਡੀਅਮ ਅਤੇ ਕਸਾਈ ਕੈਨੋ ਸਲੇਲਮ ਸੈਂਟਰ ਸ਼ਾਮਿਲ ਹਨ। ਇਸ ਤੋਂ ਇਲਾਵਾ ਇਕ ਹੋਰ ਟੋਕੀਓ 2020 ਓਲੰਪਿਕ ਸਥਨਾ ਯੁਮੇਨੋਸ਼ਿਮਾ ਪਾਰਕ ਤੀਰਅੰਦਾਜ਼ੀ ਖੇਤਰ ਹੈ, ਜੋ 31 ਅਕਤੂਬਰ ਤੋਂ ਖੁੱਲ੍ਹ ਚੁੱਕਾ ਹੈ।

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News