ਮਾਰੀਆ ਸਕਕਾਰੀ ਅਤੇ ਕੋਕੋ ਗੌਫ ਦਰਮਿਆਨ ਹੋਵੇਗਾ ਖਿਤਾਬੀ ਮੁਕਾਬਲਾ

Sunday, Aug 06, 2023 - 01:25 PM (IST)

ਮਾਰੀਆ ਸਕਕਾਰੀ ਅਤੇ ਕੋਕੋ ਗੌਫ ਦਰਮਿਆਨ ਹੋਵੇਗਾ ਖਿਤਾਬੀ ਮੁਕਾਬਲਾ

ਵਾਸ਼ਿੰਗਟਨ, (ਭਾਸ਼ਾ) : ਮਾਰੀਆ ਸਕਕਾਰੀ ਨੇ ਚੋਟੀ ਦਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਡੀ. ਸੀ. ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਜਿੱਥੇ ਉਸ ਦਾ ਸਾਹਮਣਾ ਕੋਕੋ ਗੌਫ ਨਾਲ ਹੋਵੇਗਾ। 28 ਸਾਲਾ ਯੂਨਾਨੀ ਖਿਡਾਰੀ ਸਕਕਾਰੀ ਨੇ ਪੇਗੁਲਾ ਨੂੰ 6-3, 4-6, 6-2 ਨਾਲ ਹਰਾਇਆ। ਉਹ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿੱਚ 4-1 ਨਾਲ ਅੱਗੇ ਸੀ ਪਰ ਪੇਗੁਲਾ ਨੇ ਵਾਪਸੀ ਕਰਕੇ ਮੈਚ ਨੂੰ ਤੀਜੇ ਸੈੱਟ ਤੱਕ ਪਹੁੰਚਾਇਆ। ਦੂਜੇ ਸੈਮੀਫਾਈਨਲ ਵਿੱਚ, ਗੌਫ ਨੇ ਮੌਜੂਦਾ ਚੈਂਪੀਅਨ ਲਿਊਡਮਿਲਾ ਸੈਮਸੋਨੋਵਾ ਨੂੰ 6-3, 6-3 ਨਾਲ ਹਰਾਇਆ। ਸਕਕਾਰੀ ਹਾਰਡ ਕੋਰਟ 'ਤੇ ਖੇਡੇ ਗਏ ਟੂਰਨਾਮੈਂਟਾਂ 'ਚ ਹੁਣ ਤੱਕ ਪੰਜ ਵਾਰ ਫਾਈਨਲ 'ਚ ਪਹੁੰਚ ਚੁੱਕੀ ਹੈ ਪਰ ਖਿਤਾਬ ਜਿੱਤਣ 'ਚ ਨਾਕਾਮ ਰਹੀ ਹੈ। 


author

Tarsem Singh

Content Editor

Related News