ਪਾਕਿ ਦੇ ਇਸ ਖਿਡਾਰੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਲੈ ਕੇ ਦਿੱਤਾ ਬਿਆਨ

01/19/2018 6:44:37 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੌਰੇ 'ਤੇ ਭਾਰਤੀ ਬੱਲੇਬਾਜ਼ੀ ਕ੍ਰਮ ਹੁਣ ਤੱਕ ਪੂਰੀ ਤਰ੍ਹਾਂ ਨਾਲ ਫੈਲ ਰਹੀ ਹੈ। ਇਸ ਦੇ ਬਾਵਜੂਦ ਇਕ ਵਧੀਆ ਗੱਲ ਇਹ ਰਹੀ ਕਿ ਗੇਂਦਬਾਜ਼ਾਂ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਖਾਸ ਤੌਰ 'ਤੇ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਾਫੀ ਤਾਰੀਫ ਵਾਲਾ ਰਿਹਾ ਹੈ। ਪਰ ਇਸ ਦੇ ਬਾਵਜੂਦ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਭਾਰਤ ਨੂੰ ਵਧੀਆ ਗੇਂਦਬਾਜ਼ਾਂ ਵਾਲਾ ਦੇਸ਼ ਬਣਨ ਲਈ ਹਾਲੇ ਲੰਬਾ ਸਫਰ ਤੈਅ ਕਰਨਾ ਹੈ।
ਅਖਤਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਾਅਦ ਭਾਰਤ ਨੇ ਤੇਜ਼ ਗੇਂਦਬਾਜ਼ਾਂ ਦਾ ਵਧੀਆ ਪੂਲ ਬਣਾਇਆ ਹੈ। ਇਸ ਪੂਲ 'ਚ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਜਿਹੇ ਖਿਡਾਰੀ ਹਨ ਜੋ ਦੱਖਣੀ ਅਫਰੀਕਾ 'ਚ ਟੀਮ ਦੇ ਨਾਲ ਹਨ।
ਕਿ ਇਹ ਭਾਰਤ ਦੇ ਬਿਹਤਰੀਨ ਤੇਜ਼ ਗੇਂਦਬਾਜ਼ੀ ਹਮਲਾਵਰ 'ਚੋਂ ਇਕ ਹੈ। ਇਹ ਪੁੱਛਣ 'ਤੇ ਅਖਤਰ ਨੇ ਕਿਹਾ ਕਿ ਮੈ ਇਸ ਤਰ੍ਹਾਂ ਨਹੀਂ ਕਹਿ ਸਕਦਾ, ਹੈ ਇਹ ਜਰੂਰ ਹੈ ਕਿ ਉਹ ਹੋਲੀ-ਹੋਲੀ ਸੁਧਾਰ ਕਰ ਰਹੇ ਹਨ ਅਤੇ ਭਾਰਤ ਦੇ ਇਕ ਵਧੀਆ ਗੇਂਦਬਾਜ਼ਾਂ ਵਾਲਾ ਦੇਸ਼ ਕਹਿਣ ਤੋਂ ਪਹਿਲਾਂ ਲੰਬਾ ਸਫਰ ਤੈਅ ਕਰਨਾ ਹੈ।
ਅਖਤਰ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਮੈਂ ਸੋਚਦਾ ਸੀ ਕਿ ਵਰੁਣ ਆਰੋਨ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਵਿਦੇਸ਼ੀ ਦੌਰੇ 'ਤੇ ਭਾਰਤ ਦੀ ਤੇਜ਼ ਗੇਂਦਬਾਜ਼ੀ ਕੀਤੀ ਅਗੁਵਾਈ ਕਰਨਗੇ ਪਰ ਇਸ ਤਰ੍ਹਾਂ ਨਹੀਂ ਹੋਇਆ। ਆਰੋਨ ਦੇ ਨਾਲ ਫਿਟਨੇਸ ਦੇ ਮੁੱਦੇ ਰਹੇ। ਯਾਦਵ ਨੇ ਟੁਕੜਿਆਂ 'ਚ ਪ੍ਰਦਰਸ਼ਨ ਕੀਤਾ ਅਤੇ ਕਦੇ ਕਦੇ ਉਹ ਕਾਫੀ ਖਰਾਬ ਰਿਹਾ ਜਿਸ ਤਰ੍ਹਾਂ ਵਹਾਬ ਰਿਆਜ।


Related News