ਸੀਰੀਜ਼ ਹਾਰਨ ਤੋਂ ਬਾਅਦ ਸ਼੍ਰੀਲੰਕਾਈ ਕਪਤਾਨ ਨੇ ਦੱਸੀ ਹਾਰ ਦੀ ਵੱਡੀ ਵਜ੍ਹਾ

01/10/2020 11:35:17 PM

ਨਵੀਂ ਦਿੱਲੀ— ਸ਼੍ਰੀਲੰਕਾਈ ਟੀਮ ਇਕ ਬਾਰ ਫਿਰ ਤੋਂ ਭਾਰਤ ਵਿਰੁੱਧ ਟੀ-20 ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਇੰਦੌਰ 'ਚ ਖੇਡੇ ਗਏ ਦੂਜੇ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ, ਤੀਜੇ ਤੇ ਆਖਰੀ ਮੈਚ 'ਚ ਭਾਰਤ ਨੇ 78 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਟੀ-20 ਸੀਰੀਜ਼ 'ਚ 2-0 ਨਾਲ ਹਰਾਇਆ। ਲਗਾਤਾਰ ਭਾਰਤੀ ਟੀਮ ਤੋਂ ਮਿਲ ਰਹੀ ਹਾਰ ਦੇ ਬਾਅਦ ਮਲਿੰਗਾ ਵੀ ਨਿਰਾਸ਼ ਦਿਖੇ।
ਮਲਿੰਗਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤਾਂ 'ਚ ਜਦੋਂ ਗੇਂਦ ਗਿਲੀ ਹੋਵੇ ਤਾਂ ਸਾਨੂੰ ਉਸ 'ਤੇ ਕੰਟਰੋਲ ਬਣਾਈ ਰੱਖਣ ਦੀ ਜ਼ਰੂਰਤ ਸੀ। ਭਾਰਤੀ ਟੀਮ ਆਖਰੀ ਓਵਰਾਂ 'ਚ ਲੜਖੜਾ ਗਈ ਸੀ ਪਰ ਸਾਡਾ ਓਪਨਿੰਗ ਬੱਲੇਬਾਜ਼ੀ ਕ੍ਰਮ ਜਲਦੀ ਆਊਟ ਹੋ ਗਿਆ। ਬਾਅਦ 'ਚ ਧਨੰਜਯ ਤੇ ਮੈਥਿਊਜ਼ ਨੇ ਸਾਨੂੰ ਦਿਖਾਇਆ ਕਿ ਇੱਥੇ ਬੱਲੇਬਾਜ਼ੀ ਕਰਨਾ ਕਿੰਨਾ ਆਸਾਨ ਸੀ। ਸਾਨੂੰ ਸਾਰਿਆਂ ਨੂੰ ਸਿੱਖਣ ਦੀ ਜ਼ਰੂਰਤ ਹੈ।

PunjabKesari
ਮਲਿੰਗਾ ਨੇ ਦੱਸਿਆ ਕਿ ਸ਼੍ਰੀਲੰਕਾਈ ਕ੍ਰਿਕਟ 'ਚ ਬਹੁਤ ਹੁਨਰ ਹੈ। ਸਾਨੂੰ ਉਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੇਕਰ ਵਿਸ਼ਵ ਕੱਪ 'ਚ ਵਧੀਆ ਖੇਡਣਾ ਹੈ ਤਾਂ ਅਜਿਹੀ ਪ੍ਰਤੀਭਾਵਾਂ 'ਤੇ ਕੰਮ ਕਰਨਾ ਹੋਵੇਗਾ। ਦੁਨੀਆ ਦੀਆਂ ਸਾਰੀਆਂ ਟੀਮਾਂ ਕਲਾਈ ਦੇ ਸਪਿਨਰਾਂ ਦਾ ਇਸਤੇਮਾਲ ਕਰ ਰਹੀਆਂ ਹਨ ਤੇ ਸਾਡੇ ਕੋਲ ਹਸਰੰਗਾ ਤੇ ਸੰਦਾਕਨ ਵਧੀਆ ਗੇਂਦਬਾਜ਼ ਹਨ। ਇਹ ਦੋ ਗੇਂਦਬਾਜ਼ ਹਨ ਜਿਨ੍ਹਾਂ ਨੂੰ ਅਸੀਂ ਵਿਸ਼ਵ ਕੱਪ 'ਚ ਦੇਖ ਰਹੇ ਹਾਂ।


Gurdeep Singh

Content Editor

Related News