ਕ੍ਰਿਕਟ ਦੇ ਮੈਦਾਨ ''ਚ ਦਰਸ਼ਕ ਨੇ ਮਹਿਲਾ ਦੇ ਨਾਲ ਕੀਤੀ ਸ਼ਰਮਨਾਕ ਹਰਕਤ (ਵੀਡੀਓ)

Sunday, Jun 27, 2021 - 10:41 PM (IST)

ਕ੍ਰਿਕਟ ਦੇ ਮੈਦਾਨ ''ਚ ਦਰਸ਼ਕ ਨੇ ਮਹਿਲਾ ਦੇ ਨਾਲ ਕੀਤੀ ਸ਼ਰਮਨਾਕ ਹਰਕਤ (ਵੀਡੀਓ)

ਨਵੀਂ ਦਿੱਲੀ- ਇੰਗਲੈਂਡ ਦੇ ਇਸ ਸਮੇਂ ਟੀ-20 ਲੀਗ ਬਲਾਸਟ ਦਾ ਆਯੋਜਨ ਹੋ ਰਿਹਾ ਹੈ। ਲੰਡਨ ਦੇ ਓਵਲ ਮੈਦਾਨ 'ਚ ਸਰੇ ਅਤੇ ਮਿਡਲਸੇਕਸ ਦੇ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ 'ਚ ਸਰੇ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮਿਡਲਸੇਕਸ ਦੀ ਟੀਮ ਨੇ ਸਟੀਵ ਅਤੇ ਡੇਰੀ ਮਿਚੇਲ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਸਰੇ ਦੇ ਸਾਹਮਣੇ 174 ਦੌੜਾਂ ਬਣਾਈਆਂ। ਇਸ ਮੈਚ ਨੂੰ ਸਰੇ ਦੀ ਟੀਮ ਨੇ ਆਸਾਨੀ ਨਾਲ ਜਿੱਤ ਲਿਆ ਪਰ ਇਸ ਮੈਚ 'ਚ ਕੁਝ ਅਜਿਹਾ ਹੋਇਆ ਜੋ ਸਭ ਸ਼ਰਮਿੰਦਾ ਹੋਏ। 

ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ


ਦਰਅਸਲ ਸਰੇ ਅਤੇ ਮਿਡਲਸੇਕਸ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਦਰਸ਼ਕਾਂ 'ਚ ਬੈਠੀ ਇਕ ਮਹਿਲਾ ਦੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਇਹ ਚਰਚਾ ਦਾ ਵਿਸ਼ਾ ਬਣ ਗਿਆ। ਸਟੇਡੀਅਮ 'ਚ ਬੈਠੇ ਇਕ ਪੁਰਸ਼ ਹੱਥ 'ਚ ਡ੍ਰਿੰਕ ਦੇ ਨਾਲ ਮੈਚ ਦੇਖ ਰਿਹਾ ਹੈ। ਉਸਦੇ ਨਾਲ ਹੀ ਇਕ ਮਹਿਲਾ ਕਿਸੇ ਦੇ ਨਾਲ ਗੱਲ ਕਰ ਰਹੀ ਹੈ ਜੋ ਪਿੱਛੇ ਬੈਠਾ ਹੈ ਪਰ ਜਦੋਂ ਮਹਿਲਾ ਗੱਲ ਕਰ ਰਹੀ ਹੁੰਦੀ ਹੈ ਤਾਂ ਉਸਦੇ ਨਾਲ ਬੈਠਾ ਪੁਰਸ਼ ਗਲਤ ਹਰਕਤ ਕਰਦਾ ਹੈ ਜੋ ਲਾਈਵ ਮੈਚ ਦੌਰਾਨ ਰਿਕਾਰਡ ਹੋ ਗਿਆ।

ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ


ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਕ੍ਰਿਕਟ ਦੇ ਖੇਡ ਵਿਚ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਕ੍ਰਿਕਟ ਜੋ ਜੇਂਟਲਮੈਨ ਖੇਡ ਕਿਹਾ ਜਾਂਦਾ ਹੈ। ਇਸ ਵੀਡੀਓ 'ਤੇ ਲੋਕ ਆਪਣੀ ਨਾਰਾਜ਼ਗੀ ਜਾਹਰ ਕਰ ਰਹੇ ਹਨ ਪਰ ਇਸ 'ਤੇ ਇੰਗਲੈਂਡ ਕ੍ਰਿਕਟ ਵਲੋਂ ਕੁਝ ਪ੍ਰਤੀਕਿਰਿਆ ਨਹੀਂ ਆਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News