ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਦਾ IPL ''ਚ ਖੇਡਣਾ ਸ਼ੱਕੀ

Monday, May 03, 2021 - 02:33 AM (IST)

ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਬੱਲੇਬਾਜ਼ ਰਾਸੀ ਵਾਨ ਡਰ ਡੁਸੇਨ ਦੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਆਪਣੀ ਟੀਮ ਰਾਜਸਥਾਨ ਰਾਇਲਜ਼ ਨਾਲ ਜੁੜਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਸ ਨੂੰ ਅਜੇ ਤੱਕ ਆਪਣੇ ਦੇਸ਼ ਦੇ ਕ੍ਰਿਕਟ ਬੋਰਡ ਤੋਂ ਐੱਨ.ਓ.ਸੀ. ਨਹੀਂ ਮਿਲੀ ਹੈ। ਇਕ ਰਿਪੋਰਟ ਦੇ ਅਨੁਸਾਰ ਇਸ 32 ਸਾਲਾ ਖਿਡਾਰੀ ਨੂੰ ਸੱਟ ਦੇ ਕਾਰਨ ਐੱਨ. ਓ. ਸੀ. ਨਹੀਂ ਮਿਲੀ ਹੈ। ਵਾਨ ਡਰ ਡੁਸੇਨ ਨੂੰ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦੀ ਜਗ੍ਹਾ ਟੀਮ 'ਚ ਲਿਆ ਸੀ। ਸਟੋਕਸ ਜ਼ਖਮੀ ਹੋਣ ਕਾਰਨ ਸਵਦੇਸ਼ ਚੱਲ ਗਏ ਹਨ। 

ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ

PunjabKesari
ਰਿਪੋਰਟ 'ਚ ਹਾਲਾਂਕਿ ਕਿਹਾ ਗਿਆ ਹੈ ਕਿ ਵਾਨ ਡਰ ਡੁਸੇਨ ਨੂੰ ਭਾਰਤ ਦੌਰੇ ਦੇ ਲਈ ਵੀਜ਼ਾ ਨਹੀਂ ਮਿਲਿਆ ਹੈ ਜੋ ਅਜੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਵਾਨ ਡਰ ਡੁਸੇਨ ਪਿਛਲੇ ਮਹੀਨੇ ਪਾਕਿਸਤਾਨ ਦੇ ਵਿਰੁੱਧ ਤੀਜੇ ਵਨ ਡੇ ਤੋਂ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਨਾਲ ਫਿੱਟ ਹੋ ਗਏ ਸਨ। ਉਨ੍ਹਾਂ ਨੇ 16 ਅਪ੍ਰੈਲ ਨੂੰ ਪਾਕਿਸਤਾਨ ਦੇ ਵਿਰੁੱਧ ਚੌਥੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ 36 ਗੇਂਦਾਂ 'ਤੇ 52 ਦੌੜਾਂ ਬਣਾਈਆਂ ਸਨ। ਇਸ ਦੌਰਾਨ ਰਾਇਲਜ਼ ਨੇ ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਲਿਵਿੰਗਸਟੋਨ ਬਾਇਓ ਬੱਬਲ ਸਬੰਧੀ ਦਿੱਕਤਾਂ ਦੇ ਕਾਰਨ ਹੱਟ ਗਏ ਸਨ।

ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News