ਗੋਲਫ ''ਚ ਮਹਿਲਾਵਾਂ ਦੀ ਸਥਿਤੀ ਤੇਜ਼ੀ ਨਾਲ ਚੰਗੀ ਹੋ ਰਹੀ ਹੈ : ਕਾਰਲੀ ਬੂਥ
Wednesday, Mar 09, 2022 - 07:02 PM (IST)
ਸਪੋਰਟਸ ਡੈਸਕ- ਤਿੰਨ ਵਾਰ ਦੀ ਮਹਿਲਾ ਯੂਰਪੀ ਟੂਰ ਜੇਤੂ ਕਾਰਲੀ ਬੂਥ ਦਾ ਕਹਿਣਾ ਕਿ ਜਦੋਂ ਉਹ ਵੱਡੀ ਹੋ ਰਹੀ ਸੀ ਤਾਂ ਗੋਲਫ ਜਗਤ 'ਚ ਯੁਵਾ ਲੜਕੀਆਂ ਲਈ ਮੌਕੇ ਨਾ ਦੇ ਬਰਾਬਰ ਸਨ। ਮੇਰੇ ਲਈ ਮੈਦਾਨ 'ਤੇ ਖੇਡਣ ਲਈ ਕੋਈ ਲੜਕੀ ਨਹੀਂ ਸੀ। ਜੂਨੀਅਰ ਲੜਕਿਆਂ ਨਾਲ ਉਸ ਦੀ ਸ਼ੁਰੂਆਤ ਹੋਈ। ਸ਼ੁਰੂਆਤ 'ਚ ਮੈਂ ਤੇਜ਼ੀ ਨਾਲ ਸੁਧਾਰ ਕੀਤਾ ਪਰ ਇਹ ਹਮੇਸ਼ਾ ਅਜਿਹਾ ਨਹੀਂ ਸੀ ਜਿਸ ਤਰ੍ਹਾਂ ਮੈਂ ਚਾਹਿਆ ਸੀ ਪਰ ਹੁਣ ਸਥਿਤੀ ਕਾਫ਼ੀ ਹੱਦ ਤਕ ਬਦਲ ਗਈ ਹੈ।
ਇਹ ਵੀ ਪੜ੍ਹੋ : ਜਰਮਨ ਪੁਰਸ਼ ਟੀਮ 'ਤੇ ਕੋਵਿਡ ਦਾ ਕਹਿਰ, ਭਾਰਤ ਖ਼ਿਲਾਫ਼ ਪ੍ਰੋ. ਲੀਗ ਦੇ ਮੈਚ ਮੁਲਤਵੀ
ਕਾਰਲੀ ਬੂਥ ਨੇ ਕਿਹਾ- ਇੰਟਰਨੈਸ਼ਨਲ ਲੀਜਰ ਗਰੁੱਪ (ਆਈ. ਐੱਲ. ਜੀ.) ਦੇ ਇਲਾਵਾ ਅਮਰੀਕਨ ਗੋਲਫ ਬ੍ਰਾਂਡ ਅੱਗੇ ਆ ਰਹੇ ਹਨ। ਮੈਨੂੰ ਲਗਦਾ ਹੈ ਕਿ ਅਸੀਂ ਬਹੁਤ ਤਰੱਕੀ ਕੀਤੀ ਹੈ। ਮਹਿਲਾਵਾਂ ਨੂੰ ਹੁਣ ਲਗ ਰਿਹਾ ਹੈ ਕਿ ਗੋਲਫ ਇਕ ਮਰਦਾਨਾ ਖੇਡ ਨਹੀਂ ਹੈ। ਪੁਰਸ਼ ਸਾਡਾ ਜ਼ਿਆਦਾ ਸਨਮਾਨ ਕਰਨ ਲੱਗੇ ਹਨ ਤੇ ਕਈ ਗੋਲਫ ਕਲੱਬ ਮਹਿਲਾਵਾਂ ਦੇ ਪ੍ਰਤੀ ਆਪਣਾ ਨਜ਼ਰੀਆ ਬਦਲ ਰਹੇ ਹਨ ਤੇ ਇਹ ਅਸਲ 'ਚ ਇਕ ਵੱਡੀ ਗੱਲ ਹੈ।
ਇਹ ਵੀ ਪੜ੍ਹੋ : 'ਮਾਂਕੇਡਿੰਗ' ਹੁਣ ਅਧਿਕਾਰਤ ਤੌਰ 'ਤੇ ਰਨ ਆਊਟ, ਐੱਮ. ਸੀ. ਸੀ. ਨੇ ਨਿਯਮਾਂ 'ਚ ਕੀਤੇ ਵੱਡੇ ਬਦਲਾਅ
ਕਾਰਲੀ ਨੇ ਕਿਹਾ ਕਿ ਮੈਂ ਜੂਨੀਅਰ ਦਿਨਾਂ 'ਚ ਲੜਕੀਆਂ ਦੇ ਮੁਕਾਬਲੇ ਲੜਕਿਆਂ ਦੇ ਗੋਲਫ ਮੁਕਾਬਲੇ ਜ਼ਿਆਦਾ ਦੇਖੇ ਹਨ। ਉਨ੍ਹਾਂ ਨੂੰ ਜ਼ਿਆਦਾ ਮੌਕੇ ਮਿਲਦੇ ਰਹੇ ਹਨ। ਜਦੋਂ ਅਜਿਹਾ ਹੁੰਦਾ ਹੈ ਤਾਂ ਤੁਸੀਂ ਜ਼ਿਆਦਾ ਸਹਿਜ ਮਹਿਸੂਸ ਨਹੀਂ ਕਰਦੇ । ਪਰ ਹੁਣ ਜ਼ਮੀਨੀ ਪੱਧਰ 'ਤੇ ਕਾਫ਼ੀ ਬਦਲਾਅ ਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।