ਨਸਲੀ ਟਿੱਪਣੀ ਤੋਂ ਬਾਅਦ ਇੰਗਲੈਂਡ ਦੇ ਦੂਜੇ ਟੈਸਟ ਦੀ ਸੁਰੱਖਿਆ ਵਧਾਈ ਗਈ

11/26/2019 6:39:42 PM

ਵੇਲਿੰਗਟਨ : ਨਿਊਜ਼ੀਲੈਂਡ ਕ੍ਰਿਕਟ (ਐੱਨ. ਜੈੱਡ. ਸੀ.) ਨੇ ਮਹਿਮਾਨ ਟੀਮ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ 'ਤੇ ਪਹਿਲੇ ਮੈਚ ਦੌਰਾਨ ਹੋਈ ਨਸਲੀ ਟਿੱਪਣੀ ਤੋਂ ਬਾਅਦ ਹੈਮਿਲਟਨ ਵਿਚ ਸ਼ੁੱਕਰਵਾਰ ਤੋਂ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਦੇ ਇੰਤਜ਼ਾਮ ਸਖਤ ਕਰ ਦਿੱਤੇ ਹਨ। ਮਾਊਂਟ ਮਾਨਗਨੂਈ ਵਿਚ ਖੇਡੇ ਗਏ ਪਹਿਲੇ ਟੈਸਟ ਦੇ ਫਾਈਨਲ ਦਿਨ ਕਿਸੇ ਕੀਵੀ ਦਰਸ਼ਕ ਨੇ ਇੰਗਲਿਸ਼ ਗੇਂਦਬਾਜ਼ ਆਰਚਰ ਦੇ ਰੰਗ ਨੂੰ ਲੈ ਕੇ ਉਸ 'ਤੇ ਟਿੱਪਣੀ ਕੀਤੀ ਸੀ।

ਆਰਚਰ ਨੇ ਇਸ ਬਾਰੇ ਵਿਚ ਟਵਿਟਰ 'ਤੇ ਲਿਖਿਆ ਸੀ, ਜਿਸ ਤੋਂ ਬਾਅਦ ਨਿਊਜ਼ੀਲੈਂਡ ਕ੍ਰਿਕਟ ਨੇ ਉਸ ਤੋਂ ਮੁਆਫੀ ਮੰਗੀ ਸੀ ਤੇ ਦੋਸ਼ੀ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ ਦਾ ਭਰੋਸਾ ਜਤਾਇਆ ਹੈ। ਐੱਨ. ਜੈੱਡ. ਸੀ. ਦੇ ਮੁਖ ਕਾਰਜਕਾਰੀ ਡੇਵਿਡ ਵਹਾਈਟ ਨੇ ਇਸ ਘਟਨਾ 'ਤੇ ਦੁਖ ਜਤਾਇਆ, ਉਥੇ ਹੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਆਰਚਰ ਦੇ ਨਾਲ ਹੋਈ ਘਟਨਾ ਨੂੰ 'ਡਰਾਉਣਾ' ਕਰਾਰ ਦਿੱਤਾ ਹੈ।


Related News