ਥਾਈਲੈਂਡ 'ਚ ਹਿਰਾਸਤ 'ਚ ਲਏ ਫੁੱਟਬਾਲਰ ਨੂੰ ਰਿਹਾਅ ਕੀਤਾ ਜਾਵੇ :ਆਸਟਰੇਲੀਆਈ ਪੀ. ਐੱਮ.

Tuesday, Jan 29, 2019 - 07:27 PM (IST)

ਬੈਂਕਾਕ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਥਾਈਲੈਂਡ ਨੂੰ ਕਿਹਾ ਹੈ ਕਿ ਉਹ ਹਿਰਾਸਤ ਵਿਚ ਲਏ ਗਏ ਫੁੱਟਬਾਲ ਖਿਡਾਰੀ ਹਕੀਮ ਅਲ-ਅਰੇਬੀ ਦੀ ਬਹਿਰੀਨ ਹਵਾਲਗੀ ਨੂੰ ਰੋਕੇ ਤੇ ਉਸ ਨੂੰ ਰਿਹਾਅ ਕਰੇ। ਬਹਿਰੀਨ ਦੀ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕਰ ਚੁੱਕੇ 25 ਸਾਲ ਦੇ ਇਸ ਖਿਡਾਰੀ ਨੂੰ ਆਸਟਰੇਲੀਆ ਵਿਚ ਸ਼ਰਨਾਰਥੀ ਦਾ ਦਰਜਾ ਮਿਲਿਆ ਹੋਇਆ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਾਯੁਤ ਚਾਨ-ਓ-ਚਾ ਨੂੰ ਲਿਖੇ ਪੱਤਰ ਵਿਚ ਮੋਰੀਸਨ ਨੇ ਕਿਹਾ ਕਿ ਅਲ-ਅਰੇਬੀ ਦਾ ਮਾਮਲਾ ਨਿੱਜੀ ਤੌਰ 'ਤੇ ਉਨ੍ਹਾਂ ਲਈ, ਆਸਟਰੇਲੀਆ ਦੀ ਸਰਕਾਰ ਤੇ ਆਸਟਰੇਲੀਆ ਦੇ ਲੋਕਾਂ ਲਈ ਕਾਫੀ ਅਹਿਮ ਹੈ।

PunjabKesari

ਬਹਿਰੀਨ ਵਿਚ ਅਲ-ਅਰੇਬੀ ਨੂੰ ਇਕ ਪੁਲਸ ਥਾਣੇ ਵਿਚ ਭੰਨ-ਤੋੜ ਕਰਨ ਦੇ ਮਾਮਲੇ ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਖਿਡਾਰੀ ਹਾਲਾਂਕਿ ਦਮਨ ਦਾ ਦੋਸ਼ ਲਾਉਂਦੇ ਹੋਏ ਦੇਸ਼ ਛੱਡ ਕੇ ਭੱਜ ਗਿਆ ਸੀ। ਉਸ ਨੂੰ ਥਾਈਲੈਂਡ ਵਿਚ ਛੁੱਟੀਆਂ ਮਨਾਉਣ ਦੌਰਾਨ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਹਿਰੀਨ ਨੇ ਉਸਦੀ ਹਵਾਲਗੀ ਦੀ ਮੰਗ ਕੀਤੀ ਸੀ।


Related News