ਸਟਾਰਕ ਨੇ ਦੱਸੀ IPL ਤੋਂ ਨਾਂ ਵਾਪਸ ਲੈਣ ਦੀ ਵਜ੍ਹਾ, ਕਿਹਾ- ਪਰ ਇਕ ਦਿਨ ਜ਼ਰੂਰ ਖੇਡਾਂਗਾ
Monday, Jan 31, 2022 - 12:06 PM (IST)
ਨਵੀਂ ਦਿੱਲੀ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੀ ਮੇਗਾ ਨਿਲਾਮੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਟਾਰਕ ਨੇ ਹੁਣ ਇਸ ਦੇ ਪਿੱਛੇ ਦੀ ਵਜ੍ਹਾ ਵੀ ਦੱਸੀ ਹੈ। ਸਟਾਰਕ ਨੇ ਕਿਹਾ ਕਿ ਆਸਟਰੇਲੀਆ ਦੇ ਅਗਲੇ ਕੌਮਾਂਤਰੀ ਮੈਚ ਲਈ ਆਪਣੇ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਉਨ੍ਹਾਂ ਨੂੰ ਕੁਝ ਸਮੇਂ ਲਈ ਬਾਇਓ-ਬਬਲ ਤੋਂ ਦੂਰ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ : ਫੀਡੇ ਮਹਿਲਾ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ 'ਚ ਕੋਨੇਰੂ ਹੰਪੀ ਹੋਵੇਗੀ ਇਕਮਾਤਰ ਭਾਰਤੀ
ਉਨ੍ਹਾਂ ਕਿਹਾ ਕਿ ਮੈਂ ਆਸਟਰੇਲੀਆਈ ਮੈਚਾਂ ਨੂੰ ਵੱਧ ਤਰਜੀਹ ਦੇ ਰਿਹਾ ਹਾਂ ਤੇ ਆਈ. ਪੀ. ਐੱਲ. ਦੌਰਾਨ ਬਾਇਓ ਬਬਲ 'ਚ ਬਹੁਤ ਲੰਬਾਂ ਸਮਾਂ ਨਹੀਂ ਬਿਤਾਉਣਾ ਚਾਹੁੰਦਾ। ਇਸ ਲਈ ਆਈ. ਪੀ. ਐੱਲ. ਦੀ ਮੇਗਾ ਨਿਲਾਮੀ ਤੋਂ ਬਾਹਰ ਹੋ ਗਿਆ ਹਾਂ । ਸਟਾਰਕ ਨੇ ਅੱਗੇ ਕਿਹਾ ਕਿ ਇਕ ਸਮਾਂ ਹੋਵੇਗਾ ਜਦੋਂ ਮੈਂ ਆਈ. ਪੀ. ਐੱਲ. 'ਚ ਜਾਣਾ ਪਸੰਦ ਕਰਾਂਗਾ। ਪਰ ਆਸਟਰੇਲੀਆ ਲਈ ਜਿੰਨਾ ਹੋ ਸਕੇ ਓਨਾ ਖੇਡਣਾ ਚਾਹੁੰਦਾ ਹਾ।
ਇਹ ਵੀ ਪੜ੍ਹੋ : ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ
ਉਨ੍ਹਾਂ ਅੱਗੇ ਕਿਹਾ ਕਿ ਮਲਟੀ ਫਾਰਮੈਟ ਖਿਡਾਰੀ ਹੋਣ ਦੇ ਕਾਰਨ ਵੀ ਮੈਂ ਇਹ ਫ਼ੈਸਲਾ ਕੀਤਾ ਹੈ। ਮੈਨੂੰ ਉਨ੍ਹਾਂ 8 ਹਫਤਿਆਂ 'ਚ ਐਲਿਸਾ ਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਅਜਿਹਾ ਸਮਾਂ ਆਇਆ ਜਦੋਂ ਮੈਂ ਆਪਣਾ ਸਰਵਸ੍ਰੇਸ਼ਠ ਕ੍ਰਿਕਟ ਨਹੀਂ ਖੇਡਿਆ ਹੈ ਜਾਂ ਯਕੀਨੀ ਤੌਰ 'ਤੇ ਉਨ੍ਹਾਂ ਦੋ ਸਾਲਾਂ 'ਚ ਜਿੱਥੇ ਮੈਂ ਕੋਈ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ ਸੀ। ਮੈਂ ਆਪਣੇ ਸਾਥੀਆਂ ਖ਼ਾਸ ਤੌਰ 'ਤੇ ਐਲਿਸਾ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਉਸ ਸਮੇਂ ਮੇਰਾ ਸਮਰਥਨ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।