ਪੰਤ ਨੂੰ ਮੈਚ ਦੀ ਸਥਿਤੀ ਦੇ ਹਿਸਾਬ ਨਾਲ ਖੇਡਣਾ ਹੋਵੇਗਾ : ਸ਼ਾਸਤਰੀ

9/16/2019 3:30:19 AM

ਧਰਮਸ਼ਾਲਾ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਰਿਸ਼ਭ ਪੰਤ ਵੈਸਟਇੰਡੀਜ਼ ਦੌਰੇ 'ਤੇ ਕੀਤੀਆਂ ਹੋਈਆਂ ਗਲਤੀਆਂ ਨੂੰ ਦੁਹਰਾਉਂਦੇ ਰਹਿਣਗੇ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਨਾ ਪੈ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੇ ਭਾਰਤ ਦੇ ਵੈਸਟਇੰਡੀਜ਼ ਦੌਰੇ 'ਤੇ ਨਿਰਾਸ਼ ਕੀਤਾ। ਉਹ ਇਕ ਵਨ ਡੇ ਮੁਕਾਬਲੇ 'ਚ ਪਹਿਲੀ ਗੇਂਦ 'ਤੇ ਆਊਟ ਹੋ ਗਏ ਸਨ। ਮੁੱਖ ਕੋਚ ਨੇ ਕਿਹਾ ਕਿ ਇਸ ਵਾਰ ਉਸ ਨੂੰ ਛੱਡ ਰਹੇ ਹਾਂ। ਉਹ ਤ੍ਰਿਨੀਦਾਦ 'ਚ ਪਹਿਲੀ ਗੇਂਦ 'ਤੇ ਜਿਸ ਤਰ੍ਹਾਂ ਦਾ ਸ਼ਾਟ ਖੇਡ ਕੇ ਆਊਟ ਹੋਏ ਸੀ ਜੇਕਰ ਇਸ ਨੂੰ ਦੁਹਰਾਉਂਦੇ ਹਨ ਤਾਂ ਉਸ ਨੂੰ ਇਸ ਵਾਰੇ ਦੱਸਿਆ ਜਾਵੇਗਾ। ਭਾਵੇਂ ਤੁਹਾਡੇ ਕੋਲ ਹੁਨਰ ਹੈ ਜਾਂ ਨਹੀਂ, ਤੁਹਾਨੂੰ ਇਸ ਦਾ ਨਤੀਜਾ ਭੁਗਤਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।
 


Gurdeep Singh

Edited By Gurdeep Singh