PCB ਨੇ ਸੀਨੀਅਰ ਖਿਡਾਰੀਆਂ ਨੂੰ ਇਕ ਮਹੀਨੇ ਦਾ ਕਰਾਰ ਦਿੱਤਾ
Sunday, Oct 04, 2020 - 02:12 AM (IST)

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.ਬੀ.) ਨੇ ਰਾਸ਼ਟਰੀ ਟੀਮ ਦੇ ਸੀਨੀਅਰ ਖਿਡਾਰੀ ਵਹਾਬ ਰਿਆਜ਼, ਮੁਹੰਮਦ ਹਫੀਜ਼, ਮੁਹੰਮਦ ਆਮਿਰ, ਸ਼ੋਇਬ ਮਲਿਕ ਤੇ ਕਾਮਰਾਨ ਅਕਮਲ ਨੂੰ ਇਕ ਮਹੀਨੇ ਦਾ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਸਾਲਾਨਾ ਪੂਰਣ ਸੈਸ਼ਨ ਦੇ ਘਰੇਲੂ ਕਰਾਰ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਕ ਮਹੀਨੇ ਦਾ ਕਰਾਰ ਸੌਂਪਿਆ ਗਿਆ ਹੈ ਤਾਂ ਕਿ ਉਹ ਮੁਲਤਾਨ ਤੇ ਰਾਵਲਪਿੰਡੀ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਹਿੱਸਾ ਲੈ ਸਕਣ। ਖਿਡਾਰੀਆਂ ਦੇ ਕਰੀਬੀ ਸੂਤਰ ਅਨੁਸਾਰ ਸੀਨੀਅਰ ਖਿਡਾਰੀ ਪੂਰਣ ਘਰੇਲੂ ਕਰਾਰ ਦੇ ਕੁਝ ਨਿਯਮਾਂ ਤੋਂ ਖੁਸ਼ ਨਹੀਂ ਸਨ।