ਪਾਕਿ ਮੰਤਰੀ ਬੋਲੀ- ਜਦੋ ਤਕ ਕਸ਼ਮੀਰ ਆਜ਼ਾਦ ਨਹੀਂ ਕਰੋਗੇ ਉਦੋ ਤਕ ਭਾਰਤ ਨਾਲ ਮੈਚ ਨਹੀਂ ਖੇਡਾਂਗੇ

02/09/2020 11:24:35 PM

ਜਲੰਧਰ— ਭਾਰਤ ਤੇ ਪਾਕਿਸਤਾਨ ਵਿਚਾਲੇ ਫਿਲਹਾਲ ਕੋਈ ਵੀ ਦੁਵੱਲੇ ਸੀਰੀਜ਼ ਨਹੀਂ ਖੇਡੀ ਗਈ ਹੈ ਪਰ ਬਾਵਜੂਦ ਇਸ ਦੇ ਪਾਕਿਸਤਾਨ ਕ੍ਰਿਕਟ ਭਾਰਤ ਨਾਲ ਸੀਰੀਜ਼ ਕਰਵਾਉਣ ਦੀ ਮੰਗ ਕਰਦਾ ਰਿਹਾ ਹੈ। ਭਾਰਤ ਨਾਲ ਕ੍ਰਿਕਟ ਦੇ ਰਿਸ਼ਤੇ ਨੂੰ ਲੈ ਕੇ ਪਾਕਿ ਮੰਤਰੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਪਾਕਿਸਤਾਨ ਦੀ ਮੰਤਰੀ ਫਿਰਦੌਸ ਅਸ਼ਿਕ ਅਵਾਨ ਨੇ ਕਿਹਾ ਕਿ ਭਾਰਤ ਜਦੋ ਤਕ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦ ਨਹੀਂ ਕਰ ਦਿੰਦਾ ਉਦੋ ਤਕ ਪਾਕਿਸਤਾਨ ਨੂੰ ਭਾਰਤ ਨਾਲ ਸੀਰੀਜ਼ ਨਹੀਂ ਖੇਡਣੀ ਚਾਹੀਦੀ।

PunjabKesari
ਪਾਕਿ ਮੰਤਰੀ ਫਿਰਦੌਸ ਨੇ ਇਕ ਅਖਬਾਰ 'ਚ ਦਿੱਤੇ ਇੰਟਰਵਿਊ ਦੇ ਦੌਰਾਨ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਨਾਲ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਣਾ ਚਾਹੀਦਾ। ਭਾਰਤ ਜਦੋ ਤਕ ਕਸ਼ਮੀਰ ਨੂੰ ਆਜ਼ਾਦ ਨਹੀਂ ਕਰ ਦਿੰਦਾ ਉਦੋ ਤਕ ਪਾਕਿਸਤਾਨ ਟੀਮ ਨੂੰ ਭਾਰਤ ਨਾਲ ਕੋਈ ਵੀ ਕ੍ਰਿਕਟ ਮੈਚ ਨਹੀਂ ਖੇਡੇਗੀ। ਉਨ੍ਹਾਂ ਨੇ ਭਾਰਤ 'ਤੇ ਦੋਸ਼ ਲਗਾਇਆ ਕਿ ਭਾਰਤ ਦੀ ਵਜ੍ਹਾ ਨਾਲ ਹੀ ਪਾਕਿਸਤਾਨ 'ਚ ਕ੍ਰਿਕਟ ਨਹੀਂ ਖੇਡੀ ਜਾ ਰਹੀ ਹੈ।

PunjabKesari
ਫਿਰਦੌਸ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ 'ਚ ਅੰਤਰਰਾਸ਼ਟਰੀ ਕ੍ਰਿਕਟ ਰੋਕਣ ਦੇ ਲਈ ਕਈ ਝੂਠੀ ਸਾਜਿਸ਼ ਰਚੀ ਹੈ। ਜਦੋ ਤਕ ਕਸ਼ਮੀਰੀ ਲੋਕਾਂ ਨੂੰ ਆਜ਼ਾਦ ਨਹੀਂ ਕਰ ਦਿੰਦੇ ਉਦੋ ਤਕ ਭਾਰਤ-ਪਾਕਿਸਤਾਨ ਦਾ ਮੈਚ ਕਸ਼ਮੀਰੀਆਂ ਦੇ ਜ਼ਖਮਾਂ 'ਤੇ ਨਮਕ ਰਗੜੇਗਾ। ਉਨ੍ਹਾਂ ਨੇ ਬੰਗਲਾਦੇਸ਼ ਦਾ ਧੰਨਵਾਦ ਕੀਤਾ ਜੋ ਉਹ ਪਾਕਿ 'ਚ ਖੇਡਣ ਦੇ ਲਈ ਆਈ।

PunjabKesari
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਤੇ ਉਸਦੇ ਕਈ ਮੰਤਰੀ ਭਾਰਤ ਨੂੰ ਲੈ ਕੇ ਕਈ ਵਿਵਾਦਿਤ ਬਿਆਨ ਦੇ ਚੁੱਕੇ ਹਨ ਤੇ ਪਾਕਿਸਤਾਨ 'ਚ ਕ੍ਰਿਕਟ ਨਾ ਖੇਡਣ 'ਤੇ ਭਾਰਤ ਤੇ ਬੀ. ਸੀ. ਸੀ. ਆਈ. 'ਤੇ ਦੋਸ਼ ਲਗਾਉਂਦੇ ਰਹੇ ਹਨ।


Gurdeep Singh

Content Editor

Related News