ਮਾਨਚੈਸਟਰ ਸਿਟੀ ਦੇ ਮਾਲਕਾਂ ਨੇ ਫਰਾਂਸ ਦੇ ਕਲੱਬ ਨੂੰ ਖਰੀਦਿਆ
Friday, Sep 04, 2020 - 01:25 AM (IST)

ਮਾਨਚੈਸਟਰ– ਫੁੱਟਬਾਲ ਕਲੱਬ ਮਾਨਚੈਸਟਰ ਸਿਟੀ ਦੇ ਆਬੂਧਾਬੀ ਦੇ ਮਾਲਕਾਂ ਨੇ ਵੀਰਵਾਰ ਨੂੰ ਫਰਾਂਸ ਦੇ ਦੂਜੀ ਡਵੀਜ਼ਨ ਦੀ ਟੀਮ ਟ੍ਰਾਏਸ ਦੇ ਰੂਪ ਵਿਚ 10ਵੇਂ ਕਲੱਬ ਨੂੰ ਖਰੀਦਣ ਦਾ ਐਲਾਨ ਕੀਤਾ। ਸਿਟੀ ਫੁੱਟਬਾਲ ਗਰੁੱਪ (ਸੀ. ਐੱਫ. ਜੀ.) ਪਿਛਲੇ ਮਾਲਕ ਡੇਨੀਅਲ ਮੇਸੋਨੀ ਦੀ ਹਿੱਸੇਦਾਰੀ ਖਰੀਦਣ ਤੋਂ ਬਾਅਦ ਟ੍ਰਾਏਸ ਵਿਚ ਬਹੁਮਤ ਸ਼ੇਅਰ ਹੋਲਡਰ ਬਣ ਗਿਆ ਹੈ।
ਸੀ. ਐੱਫ. ਜੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਫੇਰਾਨ ਸੋਰੀਯਾਨੋ ਨੇ ਕਿਹਾ,''ਫਰਾਂਸ ਦੀਆਂ ਫੁੱਟਬਾਲ ਟੀਮਾਂ ਵਿਚ ਪਿਛਲੇ ਕੁਝ ਸਮੇਂ ਤੋਂ ਸਾਡੀ ਦਿਲਚਸਪੀ ਸੀ ਤੇ ਅਸੀਂ ਈ. ਐੱਸ. ਟੀ. ਏ. ਸੀ. (ਟ੍ਰਾਏਸ) 'ਤੇ ਧਿਆਨ ਕਰ ਰਹੇ ਸਨ।''