ਪਾਕਿ ਟੀਮ ਦੇ ਮਾਲਕ ਨੇ ਬੋਲ੍ਹਿਆ ਝੂਠ, ਜੇਸਨ ਰਾਏ ਨੇ ਇਸ ਤਰ੍ਹਾਂ ਖੋਲੀ ਪੋਲ

04/26/2020 6:33:21 PM

ਨਵੀਂ ਦਿੱਲੀ : ਇੰਗਲਿਸ਼ ਬੱਲੇਬਾਜ਼ ਜੇਸਨ ਰਾਏ ਇਸ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਸੁਪਰ ਲੀਗ ਵਿਚ ਕਵੇਟਾ ਗਲੈਡੀਏਟਰਸ ਵੱਲੋਂ ਖੇਡੇ ਸਨ। ਲੀਗ ਵਿਚ ਉਸ ਦਾ ਪ੍ਰਦਰਸ਼ਨ ਚੰਗਾ ਸੀ। ਹਾਲਾਂਕਿ ਉਸ ਤੋਂ ਕੁਝ ਹੋਰ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ। ਜੇਸਨ ਨੇ 8 ਪਾਰੀਆਂ ਵਿਚ 120 ਦੀ ਸਟ੍ਰਾਈਕ ਰੇਟ ਨਾਲ 233 ਦੌੜਾਂ ਬਣਾਈਆਂ। ਉਸ ਦੀ ਟੀਮ ਨੇ ਮਾਲਕ ਨੇ ਜੇਸਨ ਰਾਏ ਦੇ ਪ੍ਰਦਰਸ਼ਨ ਦੇ ਬਾਰੇ ਵਿਚ ਚਰਚਾ ਕੀਤੀ ਤੇ ਖੁਲਾਸਾ ਕੀਤਾ ਕਿ ਇੰਗਲਿਸ਼ ਬੱਲੇਬਾਜ਼ ਨੇ ਆਊਟ ਹੋਣ ਤੋਂ ਬਾਅਦ ਗੁੱਸੇ ਵਿਚ ਆਪਣੇ ਸਾਰੇ ਬੱਲੇ ਤੋੜ ਦਿੱਤੇ ਸੀ। ਹਾਲਾਂਕਿ ਇਹ ਪੂਰਾ ਸੱਚ ਨਹੀਂ ਹੈ। 

PunjabKesari

ਜੇਸਨ ਰਾਏ ਨੇ ਦੱਸਿਆ ਸੱਚ
ਕਵੇਟਾ ਗਲੈਡੀਏਟਰਸ ਦੇ ਮਾਲਕ ਨਦੀਮ ਓਮਰ ਨੇ ਖੁਲਾਸਾ ਕੀਤਾ ਕਿ ਜੇਸਨ ਨੇ ਆਪਣੇ ਸਾਰੇ ਪੰਜ ਬੱਲਿਆਂ ਨੂੰ ਤੋੜ ਦਿੱਤਾ ਸੀ, ਜਿਨ੍ਹਾਂ ਨੂੰ ਉਹ ਪਾਕਿਸਤਾਨ ਲੈ ਕੇ ਆਏ ਸੀ। ਇਸ ਤੋਂ ਬਾਅਦ ਟੀਮ ਨੇ ਉਸ ਦੇ ਲਈ ਕੁਝ ਨਵੇਂ ਬੱਲਿਆਂ ਦਾ ਇੰਤਜ਼ਾਮ ਕੀਤਾ। ਯੂ. ਟਿਊਬ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਨਦੀਮ ਨੇ ਕਿਹਾ ਕਿ ਘੱਟ ਲੋਕ ਹੀ ਜਾਣਦੇ ਹਨ ਕਿ ਜੇਸਨ ਨੇ ਆਊਟ ਹੋਣ ਤੋਂ ਬਾਅਦ ਗੁੱਸੇ ਵਿਚ ਡ੍ਰੈਸਿੰਗ ਰੂਮ ਵਿਚ ਆਪਣੇ ਸਾਰੇ ਬੱਲੇ ਤੋੜ ਦਿੱਤੇ ਸੀ। ਇਸ ਤੋਂ ਬਾਅਦ ਅਸੀਂ ਅਹਿਮਦ ਸ਼ਹਿਜ਼ਾਦ ਦੀ ਮਦਦ ਨਾਲ ਰਾਵਲਪਿੰਡੀ ਵਿਚੋਂ ਨਵੇਂ ਬੱਲਿਆਂ ਦਾ ਇੰਤਜ਼ਾਮ ਕੀਤਾ। ਇਸ ਖਬਰ ਨੂੰ ਕ੍ਰਿਕਟ ਪਾਕਿਸਤਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ। ਇਸ ਤੋਂ ਬਾਅਦ ਜੇਸਨ ਨੇ ਰਾਏ ਨੇ ਸੱਚ ਸਾਹਮਣੇ ਲਿਆਉਂਦਿਆਂ ਜਵਾਬ ਦਿੱਤਾ ਕਿ ਇਹ ਸਹੀ ਖਬਰ ਨਹੀਂ ਹੈ। ਪਾਕਿਸਤਾਨ ਵਿਚ ਉਸ ਦਾ ਬੱਲਾ ਸੁੱਕੇ ਮੌਸਮ ਦੀ ਵਜ੍ਹਾਂ ਨਾਲ ਟੁੱਟਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਨਾਲ 3-4 ਹੋਰ ਬੱਲੇ ਵੀ ਪਾਕਿਸਤਾਨ ਲੈ ਕੇ ਆਇਆ ਸੀ। 


Ranjit

Content Editor

Related News