ਸ਼ਤਰੰਜ ਓਲੰਪਿਆਡ ਤੋਂ ਪਹਿਲਾਂ ਹੋਵੇਗੀ ਓਲੰਪਿਕ ਦੀ ਤਰ੍ਹਾਂ ਮਸ਼ਾਲ ਰਿਲੇਅ

06/08/2022 1:58:34 PM

ਚੇਨਈ (ਨਿਕਲੇਸ਼ ਜੈਨ)- ਕੌਮਾਂਤਰੀ ਸ਼ਤਰੰਜ ਮਹਾਸੰਘ (ਫਿਡੇ) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਭਾਰਤ 'ਚ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਤੋਂ ਹਰੇਕ ਓਲੰਪਿਆਡ 'ਚ ਮਸ਼ਾਲ ਰਿਲੇਅ ਨੂੰ ਸ਼ਾਮਲ ਕੀਤਾ ਜਾਵੇਗਾ। ਫਿਡੇ ਨੇ ਕਿਹਾ ਕਿ ਓਲੰਪਿਕ ਸ਼ੈਲੀ ਦੀ ਰਵਾਇਤ ਦੇ ਮੁਤਾਬਕ, ਮਸ਼ਾਲ ਰਿਲੇਅ ਹਮੇਸ਼ਾ ਸ਼ਤਰੰਜ ਦੀ ਜਨਮ-ਭੂਮੀ ਭਾਰਤ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਮਸ਼ਾਲ ਮੇਜ਼ਬਾਨ ਸ਼ਹਿਰ ਤਕ ਪਹੁੰਚਣ ਤੋਂ ਪਹਿਲਾਂ ਸਾਰੇ ਮਹਾਦੀਪਾਂ 'ਚ ਯਾਤਰਾ ਕਰੇਗੀ।

ਇਹ ਵੀ ਪੜ੍ਹੋ : ਕੋਹਲੀ ਇੰਸਟਾ 'ਤੇ 200 ਮਿਲੀਅਨ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣੇ, ਇਕ ਪੋਸਟ ਤੋਂ ਕਮਾਉਂਦੇ ਨੇ ਇੰਨੇ ਕਰੋੜ

ਬਿਆਨ 'ਚ ਕਿਹਾ ਗਿਆ ਹੈ ਕਿ ਸਮੇਂ ਦੀ ਕਮੀ ਦੇ ਕਾਰਨ, ਇਸ ਸਾਲ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਸਿਰਫ਼ ਭਾਰਤ 'ਚ ਹੀ ਚਲੇਗੀ। ਫਿਡੇ ਦੇ ਮੁਖੀ ਅਕਾਰਡੀ ਡਵੋਕਰਵਿਚ ਨੇ ਕਿਹਾ, 'ਇਹ ਪਹਿਲ ਸ਼ਤਰੰਜ ਦੀ ਖੇਡ ਨੂੰ ਪ੍ਰਸਿੱਧ ਕਰਨ ਤੇ ਦੁਨੀਆ ਭਰ 'ਚ ਪ੍ਰਸ਼ੰਸਕਾਂ ਦੇ ਸਮਰਥਨ ਨੂੰ ਵਧਾਉਣ 'ਚ ਮਦਦ ਕਰੇਗੀ। ਓਲੰਪਿਕ ਖੇਡਾਂ ਦੀਆਂ ਰਿਵਾਇਤਾਂ ਦੇ ਮੁਤਾਬਕ, ਓਲੰਪਿਆਡ ਦੇ ਅਗਲੇ ਸੈਸ਼ਨ ਤੋਂ ਮਸ਼ਾਲ ਸਾਰੇ ਮਹਾਦੀਪਾਂ 'ਚ ਫਿਡੇ ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰਦੇ ਹੋਏ ਅੰਤ 'ਚ ਸ਼ਤਰੰਜ ਓਲੰਪਿਆਡ ਦੇ ਉਦਘਾਟਨ ਤੋਂ ਪਹਿਲਾਂ ਮੇਜ਼ਬਾਨ ਦੇਸ਼ ਤੇ ਸ਼ਹਿਰ ਪਹੁੰਚੇਗੀ।'

ਇਹ ਵੀ ਪੜ੍ਹੋ : ਪੈਰਾ ਵਿਸ਼ਵ ਕੱਪ 'ਚ ਅਵਨੀ ਨੇ ਵਰਲਡ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗ਼ਾ

ਸ਼ਤਰੰਜ ਓਲੰਪਿਆਡ ਦਾ ਆਗਾਮੀ ਸੈਸ਼ਨ 28 ਜੁਲਾਈ ਤਂ 10 ਅਗਸਤ ਤਕ ਮਹਾਬਲੀਪੁਰਮ 'ਚ ਹੋਣ ਵਾਲਾ ਹੈ। ਇਸ ਇਤਿਹਾਸਕ ਆਯੋਜਨ ਨੂੰ ਪਹਿਲਾਂ ਹੀ 187 ਦੇਸ਼ਾਂ ਦੀਆਂ ਓਪਨ ਤੇ ਮਹਿਲਾ ਵਰਗ 'ਚ ਰਿਕਾਰਡ 343 ਟੀਮਾਂ ਮਿਲ ਚੁੱਕੀਆਂ ਹਨ। ਭਾਰਤ ਸ਼ਤਰੰਜ ਦੇ ਇਤਿਹਾਸ 'ਚ ਲਗਭਗ 100 ਸਾਲਾਂ 'ਚ ਪਹਿਲੀ ਵਾਰ ਓਲੰਪਿਆਡ ਦੀ ਮੇਜ਼ਬਾਨੀ ਕਰੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News