ਪੰਜ ਵਨ-ਡੇ ਤੇ ਪੰਜ ਟੀ-20 ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕਰੇਗੀ ਨਿਊਜ਼ੀਲੈਂਡ ਟੀਮ

Monday, Dec 20, 2021 - 03:08 PM (IST)

ਪੰਜ ਵਨ-ਡੇ ਤੇ ਪੰਜ ਟੀ-20 ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕਰੇਗੀ ਨਿਊਜ਼ੀਲੈਂਡ ਟੀਮ

ਸਪੋਰਟਸ ਡੈਸਕ- ਇਸ ਸਾਲ ਦੌਰਾ ਰੱਦ ਕਰਨ ਵਾਲੀ ਨਿਊਜ਼ੀਲੈਂਡ ਕ੍ਰਿਕਟ ਟੀਮ ਅਪ੍ਰੈਲ 2023 'ਚ ਸੀਮਿਤ ਓਵਰਾਂ ਦੇ 10 ਮੈਚਾਂ ਲਈ ਪਾਕਿਸਤਾਨ ਪਰਤੇਗੀ। ਨਿਊਜ਼ੀਲੈਂਡ ਨੇ ਇਸ ਸਾਲ ਰਾਵਲਪਿੰਡੀ 'ਚ ਪਹਿਲੇ ਵਨ-ਡੇ ਲਈ ਟਾਸ ਹੋਣ ਤੋਂ ਠੀਕ ਪਹਿਲਾਂ ਸੁਰੱਖਿਆ ਕਾਰਨਾਂ ਨਾਲ ਸੀਮਿਤ ਓਵਰਾਂ ਦਾ ਦੌਰਾ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਟੀ-20 ਵਰਲਡ ਕੱਪ ਤੋਂ ਠੀਕ ਪਹਿਲਾਂ ਇੰਗਲੈਂਡ ਨੇ ਵੀ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ।

ਅਪ੍ਰੈਲ 2023 'ਚ ਨਿਊਜ਼ੀਲੈਂਡ ਪਾਕਿਸਤਾਨ ਦੌਰੇ 'ਤੇ ਪੰਜ ਵਨ-ਡੇ ਤੇ ਪੰਜ ਟੀ-20 ਮੈਚ ਖੇਡੇਗੀ। ਤਾਰੀਖ਼ਾਂ ਤੇ ਵੈਨਿਊ ਨੂੰ ਲੈ ਕੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਕਿ ਨਿਊਜ਼ੀਲੈਂਡ ਟੀਮ ਦਸੰਬਰ 2022 'ਚ ਪਾਕਿਸਤਾਨ ਦੌਰਾ ਕਰਕੇ ਦੋ ਟੈਸਟ ਖੇਡੇਗੀ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ।

ਪੀ. ਸੀ. ਬੀ. ਨੇ ਕਿਹਾ ਕਿ ਪੀ. ਸੀ. ਬੀ. ਦੇ ਪ੍ਰਧਾਨ ਰਮੀਜ਼ ਰਾਜਾ ਤੇ ਨਿਊਜ਼ੀਲੈਂਡ ਕ੍ਰਿਕਟ ਦੇ ਪ੍ਰਮੁੱਖ ਮਾਰਟਿਨ ਸਨੀਡਨ ਦਰਮਿਆਨ ਗੱਲਬਾਤ 'ਚ ਇਸ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਗਈ। ਰਾਜਾ ਨੇ ਕਿਹਾ, 'ਮੈਂ ਗੱਲਬਾਤ ਦੇ ਨਤੀਜੇ ਤੋਂ ਖ਼ੁਸ਼ ਹਾਂ। ਮੈਂ ਮਾਰਟਿਨ ਸਨੀਡਨ ਤੇ ਬੋਰਡ ਦੇ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ।' ਪਾਕਿਸਤਾਨ ਹੁਣ ਮਾਰਚ 2022 ਤੋਂ ਅਪ੍ਰੈਲ 2023 ਦਰਮਿਆਨ ਆਸਟਰੇਲੀਆ, ਵੈਸਟਇੰਡੀਜ਼, ਇੰਗਲੈਂਡ ਤੇ ਨਿਊਜ਼ੀਲੈਂਡ ਦੀ 8 ਟੈਸਟ, 14 ਵਨ-ਡੇ ਤੇ 13 ਟੀ-20 ਲਈ ਮੇਜ਼ਬਾਨੀ ਕਰੇਗਾ। 


author

Tarsem Singh

Content Editor

Related News