UAE ਨੂੰ 8 ਵਿਕਟਾਂ ਨਾਲ ਹਰਾ ਕੇ ਨੀਦਰਲੈਂਡ ਨੇ ਟੀ20 ਵਿਸ਼ਵ ਕੱਪ ਦੀ ਟਿਕਟ ਕੀਤੀ ਹਾਸਲ

Wednesday, Oct 30, 2019 - 01:20 AM (IST)

UAE ਨੂੰ 8 ਵਿਕਟਾਂ ਨਾਲ ਹਰਾ ਕੇ ਨੀਦਰਲੈਂਡ ਨੇ ਟੀ20 ਵਿਸ਼ਵ ਕੱਪ ਦੀ ਟਿਕਟ ਕੀਤੀ ਹਾਸਲ

ਦੁਬਈ- ਬ੍ਰੈਂਡਨ ਗਲੋਵੇਰ ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ (12 ਦੌੜਾਂ 'ਤੇ 4 ਵਿਕਟਾਂ) ਦੇ ਦਮ 'ਤੇ ਨੀਦਰਲੈਂਡ ਨੇ ਮੰਗਲਵਾਰ ਨੂੰ ਇੱਥੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇੰਗ ਪਲੇਅ ਆਫ ਵਿਚ ਯੂ. ਏ. ਈ. ਨੂੰ 8 ਵਿਕਟਾਂ ਨਾਲ  ਹਰਾ ਕੇ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੂਰਨਾਮੈਂਟ ਦੀ ਟਿਕਟ ਹਾਸਲ ਕਰ ਲਈ।
ਨੀਦਰਲੈਂਡ ਨੇ ਯੂ. ਏ. ਈ. ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 80 ਦੌੜਾਂ ਹੀ ਬਣਾਉਣ ਦਿੱਤੀਆਂ ਤੇ ਫਿਰ ਸਿਰਫ 15.1 ਓਵਰਾਂ 2 ਵਿਕਟਾਂ ਦੇ ਨੁਕਸਾਨ 'ਤੇ ਟੀਚੇ ਨੂੰ ਹਾਸਲ ਕਰ ਲਿਆ। ਨੀਦਰਲੈਂਡ  ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਪਾਪੂਆ ਨਿਊ ਗਿੰਨੀ ਤੇ ਆਇਰਲੈਂਡ ਨੇ ਕੁਆਲੀਫਾਈ ਕੀਤਾ ਹੈ।


author

Gurdeep Singh

Content Editor

Related News