ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾ ਕੇ ਹਾਲੈਂਡ ਨੇ ਜਿੱਤਿਆ ਖਿਡਾਬ

06/26/2017 7:46:46 PM

ਲੰਡਨ— ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇਕ ਟੀਮ ਅਰਜਨਟੀਨਾ ਨੂੰ 6-1 ਨਾਲ ਹਰਾ ਕੇ ਹਾਕੀ ਵਰਲਡ ਲੀਗ ਸੈਮੀਫਾਈਨਲ ਦਾ ਖਿਡਾਬ ਸ਼ਾਨਦਾਰ ਅੰਦਾਜ 'ਚ ਜਿੱਤ ਲਿਆ। ਯੂਰਪੀਅਨ ਚੈਂਪੀਅਨ ਹਾਲੈਂਡ ਨੇ ਖਿਡਾਬੀ ਮੁਕਾਬਲੇ 'ਚ ਅਰਜਨਟੀਨਾ ਨੂੰ ਕੋਈ ਮੌਕਾ ਨਹੀਂ ਦਿੱਤਾ। ਵੈਲੇਨਟਿਨ ਵੇਰਗਾ ਨੇ ਪਹਿਲੇ ਕੁਆਰਟਰ 'ਚ ਦੋ ਗੋਲ ਕੀਤੇ ਜਦੋਂ ਕਿ ਥਿਸ ਵਾਨ ਡੈਮ, ਰੋਬਰਟ ਦੇ ਕੇਮਪਰਮੈਨ, ਮਿਰਕੋ ਪੂਜਰ ਅਤੇ ਥਿਏਰੀ ਬ੍ਰਿਕਮੈਨ ਨੇ 1-1 ਗੋਲ ਕੀਤਾ। ਇਸ ਤੋਂ ਪਹਿਲਾਂ ਇੰਗਲੈਂਡ ਨੇ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਭਾਰਤ ਦੇ ਓਡੀਸ਼ਾ 'ਚ ਹੋਣ ਵਾਲੇ ਵਰਲਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ। ਕੈਨੇਡਾ ਨੇ ਭਾਰਤ ਨੂੰ 3-2 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਅਤੇ ਓਡੀਸ਼ਾ ਦੇ ਭੁਵਨੇਸ਼ਵਰ 'ਚ 2018 'ਚ ਹੋਣ ਵਾਲੇ ਵਿਸ਼ਵ ਕੱਪ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਟੂਰਨਾਮੈਂਟ 'ਚ ਹਾਲੈਂਡ ਪਹਿਲੇ, ਅਰਜਨਟੀਨਾ ਦੂਜੇ, ਇੰਗਲੈਂਡ ਤੀਜੇ, ਮਲੇਸ਼ੀਆ ਚੌਥੇ, ਕੈਨੇਡਾ ਪੰਜਵੇਂ, ਭਾਰਤ ਛੇ, ਪਾਕਿਸਤਾਨ ਸੱਤਵੇਂ, ਚੀਨ ਅੱਠਵੇਂ, ਕੋਰੀਆ ਨੌਵੇਂ ਅਤੇ ਸਕਾਟਲੈਂਡ ਦੱਸਵੇਂ ਸਥਾਨ 'ਤੇ ਰਿਹਾ।


Related News