20 ਗੇਂਦਾਂ ''ਚ ਸੈਂਕੜਾ ਲਗਾਉਣ ਵਾਲੇ ਸਾਹਾ ਦੇ ਨਾਮ ਦਰਜ ਹੋਇਆ ਸ਼ਰਮਨਾਕ ਰਿਕਾਰਡ

04/23/2018 4:01:15 PM

ਜਲੰਧਰ— ਕਾਲੀਘਾਟ ਮੈਦਾਨ 'ਚ ਸਿਰਫ 20 ਗੇਂਦਾਂ 'ਚ ਸੈਂਕੜਾ ਲਗਾ ਕੇ ਰਾਤੋਂ-ਰਾਤ ਚਰਚਾ 'ਚ ਆਏ ਵਿਧੀਮਨ ਸਾਹਾ ਦਾ ਬੱਲਾ ਆਈ.ਪੀ.ਐੱਲ. 'ਚ ਆ ਕੇ ਅਜੀਬ ਵਿਵਹਾਰ ਕਰਨ ਲੱਗਾ ਹੈ। ਇਸਦਾ ਸਬੂਤ ਉਨ੍ਹਾਂ ਦਾ ਆਈ.ਪੀ.ਐੱਲ. 11 'ਚ ਹੁਣ ਤੱਕ ਦਾ ਰਿਕਾਰਡ ਦੇਖਣ ਤੋਂ ਪਤਾ ਚੱਲਦਾ ਹੈ। ਆਈ.ਪੀ.ਐੱਲ. 'ਚ 109 ਮੈਚ ਖੇਡ ਕੇ 1619 ਦੋੜਾਂ ਬਣਾਉਣ ਵਾਲੇ ਸਾਹਾ ਇਸ ਸੀਜ਼ਨ 'ਚ ਖਾਸ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਸਨਰਾਈਜ਼ਰਸ ਹੈਦਰਾਬਾਦ ਵੱਲੋਂ ਹੁਣ ਤੱਕ ਖੇਡੇ ਗਏ ਪੰਜ ਮੈਚਾਂ 'ਚ ਉਹ 62 ਦੋੜਾਂ ਹੀ ਬਣਾ ਸਕੇ ਹਨ। ਅਤੇ ਇਕ ਹੋਰ ਮੈਚ ਅਜਿਹਾ ਵੀ ਸੀ ਜਿਸ 'ਚ ਦੁਨੀਆ ਦਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਇਸ ਬੱਲੇਬਾਜ਼ ਨੂੰ ਛੱਕਾ ਲਗਾਉਣ ਦੇ ਲਈ47 ਗੇਂਦਾਂ ਦਾ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਸਾਹਾ ਬੀਤੇ ਕੁਝ ਦਿਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਰਹੇ ਸਨ ਅਜਿਹੇ 'ਚ ਆਈ.ਪੀ.ਐੱਲ. 'ਚ ਉਨ੍ਹਾਂ ਦਾ ਅਜਿਹਾ ਪ੍ਰਦਰਸ਼ਨ ਸ਼ਰਮਨਾਕ ਹੀ ਕਿਹਾ ਜਾ ਸਕਦਾ ਹੈ।
PunjabKesari
ਪੰਜਾਬ ਕਿੰਗਜ਼ ਇਲੈਵਨ ਦੇ ਸਟਾਰ ਬੱਲੇਬਾਜ਼ ਰਹੇ ਡੇਵਿਡ ਮਿਲਰ ਵੀ ਇਸ ਬਾਰ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਡੇਵਿਡ ਮਿਲਰ ਦੇ ਨਾਮ 'ਤੇ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ 23 ਗੇਂਦਾਂ ਸਿਰਫ ਇਕ ਬਾਊਂਡਰੀ ਲਗਾ ਕੇ ਖੇਡਣ ਦਾ ਰਿਕਾਰਡ ਹੈ, ਜੋਕਿ ਮਿਲਰ ਦੇ ਹਿਸਾਬ ਨਾਲ ਖਰਾਬ ਕਿਹਾ ਜਾ ਸਕਦਾ ਹੈ।
PunjabKesari
ਦਿੱਲੀ ਡੇਅਰਡੇਵਿਲਜ਼ ਦੇ ਬੱਲੇਬਾਜ਼ ਵਿਜੇ ਸ਼ੰਕਰ ਦੇ ਨਾਮ 'ਤੇ ਇਸ ਤੋਂ ਵੀ ਸ਼ਰਮਨਾਕ ਪ੍ਰਦਰਸ਼ਨ ਜੁੜਿਆ ਹੈ। ਟੀ-20 ਫਾਰਮਟ 'ਚ ਜਿੱਥੇ ਇਕ-ਇਕ ਗੇਂਦ 'ਤੇ ਬੱਲੇਬਾਜ਼ ਦੋੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਥੇ ਵਿਜੇ ਸ਼ੰਕਰ ਨੇ ਇਕ ਬਾਊਂਡਰੀ ਲਗਾਉਣ ਦੇ ਲਈ 20 ਗੇਂਦਾਂ ਖਰਾਬ ਕਰ ਦਿੱਤੀਆਂ।


Related News