ISL ਤੋਂ ਪਹਿਲਾਂ ਦੁਬਈ ''ਚ ਅਭਿਆਸ ਕਰੇਗੀ ਮੁੰਬਈ ਸਿਟੀ ਐੱਫ. ਸੀ. ਦੀ ਟੀਮ
Monday, Jul 25, 2022 - 04:44 PM (IST)
ਮੁੰਬਈ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਮੁੰਬਈ ਸਿਟੀ ਐੱਫ. ਸੀ. ਆਗਾਮੀ ਸੈਸ਼ਨ ਤੋਂ ਪਹਿਲਾਂ ਦੁਬਈ 'ਚ ਅਭਿਆਸ ਕੈਂਪ 'ਚ ਹਿੱਸਾ ਲਵੇਗੀ। ਜਾਰੀ ਬਿਆਨ ਦੇ ਮੁਤਾਬਕ ਮੁੰਬਈ ਸਿਟੀ 25 ਜੁਲਾਈ ਤੋਂ 12 ਅਗਸਤ ਤਕ ਦੁਬਈ ਦੇ ਜਾਵੇਲ ਅਲੀ ਇਲਾਕੇ 'ਤੇ 19 ਰੋਜ਼ਾ ਅਭਿਆਸ ਕੈਂਪ 'ਚ ਹਿੱਸਾ ਲਵੇਗੀ।
ਇਸ ਫੁੱਟਬਾਲ ਕਲੱਬ ਨੇ 2021-22 ਦੇ ਸੈਸ਼ਨ 'ਚ ਏ. ਐੱਫ. ਸੀ. ਚੈਂਪੀਅਨਸ ਲੀਗ ਦਾ ਮੈਚ ਜਿੱਤ ਕੇ ਭਾਰਤੀ ਫੁੱਟਬਾਲ ਦੇ ਇਤਿਹਾਸ 'ਚ ਨਵਾਂ ਅਧਿਆਏ ਜੋੜਿਆ ਸੀ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਸੀ। ਮੁੰਬਈ ਸਿਟੀ ਐੱਫ. ਸੀ. ਵੱਕਾਰੀ ਡੂਰੰਡ ਕੱਪ 'ਚ ਵੀ ਹਿੱਸਾ ਲਵੇਗਾ ਜੋ 16 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਡੂਰੰਡ ਕੱਪ 'ਚ ਉਸ ਨੂੰ ਗਰੁੱਪ ਬੀ 'ਚ ਰੱਖਿਆ ਗਿਆ ਹੈ ਜਿੱਥੇ ਉਸ ਦਾ ਸਾਹਮਣਾ ਏ. ਟੀ. ਕੇ. ਮੋਹਨ ਬਾਗਾਨ, ਈਸਟ ਬੰਗਾਲ, ਇੰਡੀਅਨ ਨੇਵੀ ਤੇ ਰਾਜਸਥਾਨ ਯੂਨਾਈਟਿਡ ਨਾਲ ਹੋਵੇਗਾ। ਮੁੰਬਈ ਸਿਟੀ ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ 'ਚ ਪਹਿਲੀ ਵਾਰ ਹਿੱਸਾ ਲਵੇਗਾ।