ਸੋਸ਼ਲ ਮੀਡੀਆ 'ਤੇ ਇੰਝ ਉਡਿਆ ਭਾਰਤੀ ਟੀਮ ਦਾ ਮਜ਼ਾਕ

07/11/2019 3:51:04 AM

ਜਲੰਧਰ— ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ਕਾਰਣ ਭਾਰਤ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਸਾਹਾਂ ਨੂੰ ਰੋਕ ਦੇਣ ਵਾਲੇ ਪਹਿਲੇ ਸੈਮੀਫਾਈਨਲ ਵਿਚ ਬੁੱਧਵਾਰ 18 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ। ਭਾਰਤ ਦੀ ਹਾਰ ਦੇ ਨਾਲ ਹੀ ਕਰੋੜਾਂ ਭਾਰਤੀਆਂ ਦਾ ਸੁਪਨਾ ਇਕ ਝਟਕੇ ਵਿਚ ਟੁੱਟ ਗਿਆ। ਮੀਂਹ ਪ੍ਰਭਾਵਿਤ ਇਸ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 239 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਇਸ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਖਰਾਬ ਸ਼ੁਰੂਆਤ ਤੋਂ ਉੱਭਰ ਨਹੀਂ ਸਕੀ। ਰਵਿੰਦਰ ਜਡੇਜਾ ਨੇ ਬੇਸ਼ੱਕ 77 ਅਤੇ ਮਹਿੰਦਰ ਸਿੰਘ ਧੋਨੀ ਨੇ 50 ਦੌੜਾਂ ਬਣਾਈਆਂ ਪਰ ਉਨ੍ਹਾਂ ਦੇ ਆਖਰੀ ਓਵਰਾਂ ਵਿਚ ਆਊਟ ਹੁੰਦੇ ਹੀ ਭਾਰਤ ਦੀਆਂ ਉਮੀਦਾਂ ਟੁੱਟ ਗਈਆਂ। ਭਾਰਤ ਨੇ 49.3 ਓਵਰਾਂ ਵਿਚ 221 ਦੌੜਾਂ ਬਣਾਈਆਂ।
ਇਸ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦਾ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉੱਡ ਰਿਹਾ ਹੈ—

 

— zaid alam (@red_arena) July 10, 2019
— Maryam Masood (@Manna792) July 10, 2019
— AB đé.Rázaque LAGHARI (@ERazaque) July 10, 2019
— Syed Farhan Shah (@SyedFar59329833) July 10, 2019

Gurdeep Singh

Content Editor

Related News