UP ਯੋਧਾ ਤੇ ਤਾਮਿਲ ਥਲਾਈਵਾਸ ਵਿਚਾਲੇ ਮੈਚ ਰਿਹਾ ਬਰਾਬਰੀ ''ਤੇ
Wednesday, Aug 07, 2019 - 10:54 PM (IST)

ਪਟਨਾ— ਯੂ. ਪੀ. ਯੋਧਾ ਤੇ ਤਾਮਿਲ ਥਲਾਈਵਾਸ ਦੇ ਵਿਚ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ 7ਵੇਂ ਸੈਸ਼ਨ ਦਾ ਮੈਚ ਬੁੱਧਵਾਰ ਨੂੰ ਇੱਥੇ 28-28 ਨਾਲ ਬਰਾਬਰੀ 'ਤੇ ਰਿਹਾ। ਯੂ. ਪੀ. ਯੋਧਾ ਦਾ ਇਹ ਇਸ ਸੈਸ਼ਨ ਦਾ ਦੂਜਾ ਮੈਚ ਹੈ ਜੋ ਬਰਾਬਰੀ 'ਤੇ ਖਤਮ ਹੋਇਆ। ਹਾਫ ਸਮੇਂ ਤਕ ਯੂ. ਪੀ. ਯੋਧਾ ਦੀ ਟੀਮ 16-11 ਨਾਲ ਅੱਗੇ ਸੀ ਪਰ ਤਾਮਿਲ ਥਲਾਈਵਾਸ ਦੇ ਰੇਡਰਸ ਨੇ ਇਸ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ ਵਾਪਸੀ ਦਿਵਾਈ। ਦੂਜੇ ਹਾਫ 'ਚ ਥਲਾਈਵਾਸ ਦਾ ਪ੍ਰਦਰਸ਼ਨ ਵਧੀਆ ਰਿਹਾ ਤੇ 17-12 ਨਾਲ ਅੱਗੇ ਰਹਿਣ ਦੇ ਕਾਰਨ ਉਹ ਮੈਚ ਬਰਾਬਰ ਕਰਵਾਉਣ 'ਚ ਸਫਲ ਰਿਹਾ।