IPL ਫਾਈਨਲ ਦੇ ਬਾਦਸ਼ਾਹ ਹਨ ਰੋਹਿਤ ਸ਼ਰਮਾ, ਬਣਾ ਦਿੱਤੇ ਇਹ ਵੱਡੇ ਰਿਕਾਰਡ
Wednesday, Nov 11, 2020 - 09:45 PM (IST)
ਦੁਬਈ- ਆਈ. ਪੀ. ਐੱਲ. ਦੇ ਫਾਈਨਲ ਮੈਚ 'ਚ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡਦੇ ਹੋਏ ਮੁੰਬਈ ਇੰਡੀਅਨਜ਼ ਨੂੰ ਰਿਕਾਰਡ 5ਵੀਂ ਬਾਰ ਖਿਤਾਬ ਜਿੱਤਾਇਆ। ਇਸ ਮੈਚ 'ਚ ਰੋਹਿਤ ਦੇ ਬੱਲੇ ਤੋਂ ਖੂਬ ਦੌੜਾਂ ਨਿਕਲੀਆਂ ਤੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸਦੀ ਇਸ ਪਾਰੀ ਦੀ ਬਦੌਲਤ ਹੀ ਉਨ੍ਹਾਂ ਨੇ ਦਿੱਲੀ ਨੂੰ ਵੱਡੇ ਮੁਕਾਬਲੇ 'ਚ ਹਰਾਇਆ। ਇਸ ਮੈਚ 'ਚ ਰੋਹਿਤ ਸ਼ਰਮਾ ਨੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਦੇਖੋ ਰਿਕਾਰਡ-
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ
5878 ਵਿਰਾਟ ਕੋਹਲੀ
5368 ਸੁਰੇਸ਼ ਰੈਨਾ
5254 ਡੇਵਿਡ ਵਾਰਨਰ
5000 ਰੋਹਿਤ ਸ਼ਰਮਾ
5197 ਸ਼ਿਖਰ ਧਵਨ
ਇਹ ਵੀ ਪੜ੍ਹੋ:ਸੂਰਯਕੁਮਾਰ ਲਈ ਮੈਨੂੰ ਆਪਣੀ ਵਿਕਟ ਕੁਰਬਾਨ ਕਰ ਦੇਣੀ ਚਾਹੀਦੀ ਸੀ : ਰੋਹਿਤ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
48 ਡੇਵਿਡ ਵਾਰਨਰ
41 ਸ਼ਿਖਰ ਧਵਨ
39 ਰੋਹਿਤ ਸ਼ਰਮਾ
39 ਵਿਰਾਟ ਕੋਹਲੀ
38 ਸੁਰੇਸ਼ ਰੈਨਾ
ਆਈ. ਪੀ. ਐੱਲ. 'ਚ ਰੋਹਿਤ ਸ਼ਰਮਾ
50ਵਾਂ ਗੇਮ- 87 ਬਨਾਮ ਚੇਨਈ, ਮੁੰਬਈ
100ਵਾਂ ਗੇਮ- 50 ਬਨਾਮ ਚੇਨਈ, ਦੁਬਈ
150ਵਾਂ ਖੇਡ- 58 ਬਨਾਮ ਆਰ. ਪੀ. ਐੱਸ., ਮੁੰਬਈ
200ਵਾਂ ਖੇਡ- 52 ਬਨਾਮ ਦਿੱਲੀ, ਦੁਬਈ
ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਲਈ ਖਿਡਾਰੀ 4000+ ਦੌੜਾਂ ਬਣਾਉਣ ਵਾਲੇ ਖਿਡਾਰੀ
ਬੈਂਗਲੁਰੂ ਦੇ ਲਈ ਕੋਹਲੀ
ਚੇਨਈ ਦੇ ਲਈ ਰੈਨਾ
ਬੈਂਗਲੁਰੂ ਦੇ ਲਈ ਏ ਬੀ ਡਿਵੀਲੀਅਰਸ
ਚੇਨਈ ਦੇ ਲਈ ਧੋਨੀ
ਮੁੰਬਈ ਦੇ ਲਈ ਰੋਹਿਤ
ਰੋਹਿਤ ਸ਼ਰਮਾ ਦੇ ਫਾਈਨਲ ਮੈਚ 'ਚ ਰਿਕਾਰਡ
- ਕਪਤਾਨ ਦੇ ਰੂਪ 'ਚ 5ਵਾਂ ਆਈ. ਪੀ. ਐੱਲ. ਖਿਤਾਬ (ਸਭ ਤੋਂ ਜ਼ਿਆਦਾ)
- ਖਿਡਾਰੀ ਦੇ ਰੂਪ 'ਚ 6ਵਾਂ ਆਈ. ਪੀ. ਐੱਲ. (ਸਭ ਤੋਂ ਜ਼ਿਆਦਾ)
- ਕਪਤਾਨ ਦੇ ਰੂਪ 'ਚ 7ਵੀਂ ਟੀ-20 ਫਾਈਨਲ ਜਿੱਤ (ਸੰਯੁਕਤ ਸਭ ਤੋਂ)
- ਖਿਡਾਰੀ ਦੇ ਰੂਪ 'ਚ 10ਵੀਂ ਟੀ-20 ਫਾਈਨਲ ਜਿੱਤ (ਭਾਰਤੀਆਂ 'ਚ ਸਭ ਤੋਂ ਜ਼ਿਆਦਾ)
-200ਵਾਂ ਆਈ. ਪੀ. ਐੱਲ. ਮੈਚ
-3000 ਆਈ. ਪੀ. ਐੱਲ. ਕਪਤਾਨ ਦੇ ਰੂਪ 'ਚ ਦੌੜਾਂ
- ਮੁੰਬਈ ਦੇ ਲਈ 4000 ਆਈ. ਪੀ. ਐੱਲ. ਦੌੜਾਂ