IPL ਖਿਡਾਰੀ ਨੇ ਸੱਟੇਬਾਜ਼ੀ ਲਈ ਸੰਪਰਕ ਕੀਤੇ ਜਾਣ ਦੀ ਸੂਚਨਾ ਦਿੱਤੀ, ACU ਦੀ ਜਾਂਚ ਸ਼ੁਰੂ
Saturday, Oct 03, 2020 - 09:12 PM (IST)

ਨਵੀਂ ਦਿੱਲੀ– ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਖੇਡੇ ਜਾ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਇਕ ਖਿਡਾਰੀ ਨੇ 'ਸੱਟੇਬਾਜ਼ੀ ਲਈ ਸੰਪਰਕ ਕੀਤੇ ਜਾਣ ਦੀ ਸੂਚਨਾ' ਦਿੱਤੀ ਹੈ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ. ਸੀ. ਯੂ.) ਹਰਕਤ ਵਿਚ ਆ ਗਈ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਯੂ. ਏ. ਈ. ਵਿਚ ਬਾਓ-ਬਬਲ (ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ) ਵਿਚ ਹੋ ਰਿਹਾ ਹੈ ਤੇ ਅਜਿਹੇ ਵਿਚ ਬਾਹਰ ਦੇ ਕਿਸੇ ਸ਼ੱਕੀ ਦੇ ਖਿਡਾਰੀ ਨਾਲ ਸਿੱਧਾ ਮਿਲਣ ਦੇ ਮੌਕੇ ਨੂੰ ਘੱਟ ਕਰ ਦਿੱਤਾ ਹੈ। ਆਨਲਾਈਨ ਸੰਪਰਕ ਦੇ ਕਾਰਣ ਹਾਲਾਂਕਿ ਇਸਦਾ ਖਤਰਾ ਬਣਿਆ ਹੋਇਆ ਹੈ।
ਬੀ. ਸੀ. ਸੀ.ਆਈ. ਏ. ਸੀ. ਯੂ. ਦੇ ਪ੍ਰਮੁੱਖ ਅਜੀਤ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ। ਰਾਜਸਥਾਨ ਪੁਲਸ ਦੇ ਇਸ ਸਾਬਕਾ ਡਾਇਰੈਕਟਰ ਜਨਰਲ ਨੇ ਕਿਹਾ, ''ਹਾਂ ਇਕ ਖਿਡਾਰੀ ਨੇ ਸੰਪਰਕ ਕਰਨ ਦੀ ਸੂਚਨਾ ਦਿੱਤੀ ਹੈ'। ਉਨ੍ਹਾਂ ਤੋਂ ਜਦੋਂ ਕਥਿਤ ਸਟੋਰੀਏ ਦੇ ਬਾਰੇ ਵਿਚ ਪੁੱਛਿਆ ਿਗਆ ਤਾਂ ਉਨ੍ਹਾਂ ਕਿਹਾ,''ਅਸੀਂ ਉਸ 'ਤੇ ਨਜ਼ਰ ਰੱਖੀ ਹੋਈ ਹੈ। ਇਸ ਵਿਚ ਥੋੜ੍ਹਾ ਸਮਾਂ ਲੱਗੇਗਾ।''