ਆਈ. ਪੀ. ਐੱਲ. ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਕਿਊਰੇਨ
Tuesday, Mar 09, 2021 - 09:29 PM (IST)
ਅਹਿਮਦਾਬਾਦ– ਇੰਗਲੈਂਡ ਦੇ ਨੌਜਵਾਨ ਆਲਰਾਊਂਡਰ ਤੇ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਸੈਮ ਕਿਊਰੇਨ ਨੇ ਕਿਹਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਆਈ. ਪੀ. ਐੱਲ. ਨੇ ਉਸ ਨੂੰ ਬਿਹਤਰ ਖਿਡਾਰੀ ਬਣਾਇਆ ਹੈ। ਉਸ ਨੇ ਕਿਹਾ ਕਿ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਆਈ. ਪੀ. ਐੱਲ. ਖੇਡਣਾ ਬਹੁਤ ਸ਼ਾਨਦਾਰ ਤਜਰਬਾ ਰਿਹਾ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਦੇ ਤੂਫਾਨੀ ਸੈਂਕੜੇ ’ਚ ਉਡਿਆ ਸੌਰਾਸ਼ਟਰ, ਮੁੰਬਈ ਸੈਮੀਫਾਈਨਲ ’ਚ
ਇੰਗਲੈਂਡ ਦੀ ਟੀਮ ਵਿਚ ਵਾਪਸ ਪਰਤੇ ਕਿਊਰੇਨ ਨੇ ਕਿਹਾ,‘‘ਪਿਛਲੇ ਸਾਲ ਯੂ. ਏ. ਈ. ਵਿਚ ਆਈ. ਪੀ. ਐੱਲ. ਦੌਰਾਨ ਮੈਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਤੇ ਵੱਖ-ਵੱਖ ਤਰੀਕਿਆਂ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸਦਾ ਮੈਂ ਕਾਫੀ ਮਜ਼ਾ ਲਿਆ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਲਾਭਦਾਇਕ ਰਿਹਾ। ਆਈ. ਪੀ. ਐੱਲ. ਸ਼ਾਨਦਾਰ ਟੂਰਨਾਮੈਂਟ ਹੈ, ਸਾਡੇ ਵਰਗੇ ਖਿਡਾਰੀ ਆਈ. ਪੀ. ਐੱਲ. ਵਿਚ ਖੇਡਣਾ ਪਸੰਦ ਕਰਦੇ ਹਨ। ਇੱਥੇ ਪ੍ਰਸ਼ੰਸਕਾਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ। ਅਸਲ ਵਿਚ ਭਾਰਤ ਕ੍ਰਿਕਟ ਖੇਡਣ ਲਈ ਸ਼ਾਨਦਾਰ ਸਥਾਨ ਹੈ। ਆਈ. ਪੀ. ਐੱਲ. ਸਰਵਸ੍ਰੇਸ਼ਠ ਟੀ-20 ਟੂਰਨਾਮੈਂਟ ਹੈ ਤੇ ਅਸੀਂ ਖੁਸ਼ ਹਾਂ ਕਿ ਟੀ-20 ਵਿਸ਼ਵ ਕੱਪ ਵੀ ਭਾਰਤ ਵਿਚ ਹੋ ਰਿਹਾ ਹੈ। ਇਸ ਨਾਲ ਸਾਡੀ ਚੰਗੀ ਤਿਆਰੀ ਹੋਵੇਗੀ ਤੇ ਸਾਨੂੰ ਇੱਥੋਂ ਦੇ ਹਾਲਾਤ ਵਿਚ ਖੇਡਣ ਦਾ ਤਜਰਬਾ ਮਿਲੇਗਾ। ਮੈਂ ਇਸਦੇ ਲਈ ਬਹੁਤ ਉਤਸ਼ਾਹਿਤ ਹਾਂ।’’
ਇਹ ਖ਼ਬਰ ਪੜ੍ਹੋ- ਸਮ੍ਰਿਤੀ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਨੇ ਦੱ. ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।