ਏਸ਼ੀਆਈ ਖੇਡਾਂ ''ਚ 41 ਸਾਲ ਬਾਅਦ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ

Tuesday, Sep 26, 2023 - 06:01 PM (IST)

ਏਸ਼ੀਆਈ ਖੇਡਾਂ ''ਚ 41 ਸਾਲ ਬਾਅਦ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ

ਹਾਂਗਜ਼ੂ— ਏਸ਼ੀਆਈ ਖੇਡਾਂ 'ਚ ਸੋਨ ਤਮਗੇ ਲਈ 41 ਸਾਲ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਨ ਦੇ ਟੀਚੇ ਨਾਲ ਚੋਟੀ ਦੀ ਰੈਂਕਿੰਗ ਵਾਲੀ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਸਿੰਗਾਪੁਰ ਖਿਲਾਫ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ। ਵਿਸ਼ਵ ਰੈਂਕਿੰਗ 'ਚ ਸੱਤਵੇਂ ਸਥਾਨ 'ਤੇ ਕਾਬਜ਼ ਭਾਰਤ ਏਸ਼ੀਆਈ ਖੇਡਾਂ 'ਚ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ। ਮੌਜੂਦਾ ਚੈਂਪੀਅਨ ਜਾਪਾਨ ਦੀ ਰੈਂਕਿੰਗ ਦਸਵੇਂ ਸਥਾਨ 'ਤੇ ਹੈ।

ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ ਜਦੋਂ 1982 ਵਿੱਚ ਮਹਿਲਾ ਹਾਕੀ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਉਦੋਂ ਤੋਂ ਉਹ ਪੀਲਾ ਤਗਮਾ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਸਵਿਤਾ ਪੂਨੀਆ ਦੀ ਕਪਤਾਨੀ ਵਾਲੀ ਟੀਮ ਇੱਥੇ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦੀ ਕੋਸ਼ਿਸ਼ 'ਚ ਹੈ। ਫਾਰਮ ਅਤੇ ਰੈਂਕਿੰਗ ਦੇ ਆਧਾਰ 'ਤੇ ਭਾਰਤ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਹੈ ਪਰ ਉਸ ਨੂੰ ਜਾਪਾਨ, 11ਵੀਂ ਰੈਂਕਿੰਗ ਵਾਲੇ ਚੀਨ ਅਤੇ 12ਵੀਂ ਰੈਂਕਿੰਗ ਵਾਲੇ ਕੋਰੀਆ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਏਸ਼ੀਆਈ ਖੇਡਾਂ 'ਚ ਭਾਰਤੀ ਘੋੜਸਵਾਰ ਟੀਮ ਨੂੰ ਸੋਨ ਤਮਗਾ ਜਿੱਤਣ 'ਤੇ ਦਿੱਤੀ ਵਧਾਈ

ਟੋਕੀਓ ਓਲੰਪਿਕ 'ਚ ਇਤਿਹਾਸਕ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਭਾਰਤ ਦਾ ਮਨੋਬਲ ਉੱਚਾ ਹੈ। ਡੱਚ ਕੋਚ ਯਾਨੇਕ ਸ਼ੋਪਮੈਨ ਦੇ ਮਾਰਗਦਰਸ਼ਨ 'ਚ ਟੀਮ ਨੇ ਪਿਛਲੇ ਕੁਝ ਸਾਲਾਂ 'ਚ ਆਪਣੀ ਖੇਡ 'ਚ ਕਾਫੀ ਸੁਧਾਰ ਕੀਤਾ ਹੈ, ਹਾਲਾਂਕਿ ਉਸ ਨੂੰ ਵੱਡੇ ਮੈਚਾਂ ਦੇ ਦਬਾਅ ਦਾ ਚੰਗੀ ਤਰ੍ਹਾਂ ਸਾਹਮਣਾ ਕਰਨਾ ਹੋਵੇਗਾ। ਕੋਚ ਸ਼ੋਪਮੈਨ ਨੇ ਕਿਹਾ, 'ਅਸੀਂ ਕਈ ਪਹਿਲੂਆਂ 'ਤੇ ਕੰਮ ਕੀਤਾ ਹੈ। ਸਾਡਾ ਇਰਾਦਾ ਮਜ਼ਬੂਤ ਸ਼ੁਰੂਆਤ ਕਰਨਾ ਅਤੇ ਪੂਲ 'ਚ ਸਿਖਰ 'ਤੇ ਪਹੁੰਚਾਉਣਾ ਹੈ।

ਭਾਰਤ ਨੂੰ ਆਸਾਨ ਪੂਲ ਏ ਮਿਲਿਆ ਹੈ ਜਿਸ ਵਿੱਚ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਅਤੇ ਕੋਰੀਆ ਹਨ। ਇਸ ਪੂਲ ਤੋਂ ਭਾਰਤ ਅਤੇ ਕੋਰੀਆ ਸੈਮੀਫਾਈਨਲ ਤੱਕ ਪਹੁੰਚ ਸਕਦੇ ਹਨ। ਪੂਲ ਬੀ ਵਿੱਚ ਚੀਨ, ਜਾਪਾਨ, ਇੰਡੋਨੇਸ਼ੀਆ, ਕਜ਼ਾਕਿਸਤਾਨ ਅਤੇ ਥਾਈਲੈਂਡ ਹਨ। ਭਾਰਤ ਕੋਲ ਸਵਿਤਾ ਦੇ ਤੌਰ 'ਤੇ ਤਜਰਬੇਕਾਰ ਗੋਲਕੀਪਰ ਹੈ ਜਦੋਂ ਕਿ ਡਿਫੈਂਸ ਦੀ ਜ਼ਿੰਮੇਵਾਰੀ ਦੀਪ ਗ੍ਰੇਸ ਇਕਾ, ਸੁਸ਼ੀਲਾ ਚਾਨੂ ਅਤੇ ਨਿੱਕੀ ਪ੍ਰਧਾਨ ਵਰਗੇ ਤਜਰਬੇਕਾਰ ਖਿਡਾਰੀਆਂ 'ਤੇ ਹੈ।

ਫਾਰਵਰਡ ਲਾਈਨ ਵਿੱਚ ਲਾਲਰੇਮਸਿਆਮੀ, ਨਵਨੀਤ ਕੌਰ, ਵੰਦਨਾ ਕਟਾਰੀਆ, ਉਦਿਤਾ ਅਤੇ ਸੰਗੀਤਾ ਕੁਮਾਰੀ ਸ਼ਾਮਲ ਹਨ ਜਦੋਂ ਕਿ ਮਿਡਫੀਲਡ 'ਚ ਨੇਹਾ, ਨਿਸ਼ਾ, ਸਲੀਮਾ ਟੇਟੇ ਅਤੇ ਇਸ਼ਿਕਾ ਚੌਧਰੀ ਕਮਾਨ ਸੰਭਾਲਣਗੇ। ਸਿੰਗਾਪੁਰ ਤੋਂ ਬਾਅਦ ਭਾਰਤ ਨੇ 29 ਸਤੰਬਰ ਨੂੰ ਮਲੇਸ਼ੀਆ, 1 ਅਕਤੂਬਰ ਨੂੰ ਕੋਰੀਆ ਅਤੇ 3 ਅਕਤੂਬਰ ਨੂੰ ਹਾਂਗਕਾਂਗ ਨਾਲ ਖੇਡਣਾ ਹੈ।ਭਾਰਤ ਨੇ ਏਸ਼ੀਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਵਿੱਚ ਹੁਣ ਤੱਕ ਇੱਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News