ਲਾਕਡਾਊਨ ਦੇ ਬਾਵਜੂਦ ਭਾਰਤੀ ਟੀਮ ਕਰੇਗੀ ਟ੍ਰੇਨਿੰਗ, ਇਹ ਖਿਡਾਰੀ ਨਹੀਂ ਹੋਣਗੇ ਸ਼ਾਮਲ

Saturday, May 16, 2020 - 08:56 PM (IST)

ਲਾਕਡਾਊਨ ਦੇ ਬਾਵਜੂਦ ਭਾਰਤੀ ਟੀਮ ਕਰੇਗੀ ਟ੍ਰੇਨਿੰਗ, ਇਹ ਖਿਡਾਰੀ ਨਹੀਂ ਹੋਣਗੇ ਸ਼ਾਮਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਆਊਟਡੋਰ ਟ੍ਰੇਨਿੰਗ ਨੂੰ ਫਿਰ ਤੋਂ ਸ਼ੁਰੂ ਕਰਨ ਜਾ ਰਹੀ ਹੈ, ਜਿੱਥੇ ਲੱਗਭਗ 2 ਮਹੀਨੇ ਦੇ ਲਾਕਡਾਊਨ ਤੋਂ ਬਾਹਰ ਆਉਣ ਦੇ ਲਈ ਭਾਰਤੀ ਟੀਮ ਪੂਰੀ ਤਰ੍ਹਾਂ ਨਾਲ ਤਿਆਰ ਹੈ। ਅਜਿਹੇ 'ਚ ਸ਼ੱਕ ਹੈ ਕਿ ਟੀਮ ਦੇ ਸੀਨੀਅਰ ਮੈਂਬਰ- ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਦੂਜੇ ਖਿਡਾਰੀਆਂ ਦੇ ਨਾਲ ਟ੍ਰੇਨਿੰਗ 'ਚ ਸ਼ਾਮਲ ਨਹੀਂ ਹੋ ਸਕਦੇ। ਰਿਪੋਰਟ ਦੇ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਖਿਡਾਰੀਆਂ ਨੂੰ ਅਗਲੇ ਹਫਤੇ ਤਕ ਟ੍ਰੇਨਿੰਗ 'ਤੇ ਜਾਣ ਦੀ ਆਗਿਆ ਦੇ ਸਕਦਾ ਹੈ। ਕਿਉਂਕਿ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਕਡਾਊਨ 'ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਪਰ ਕੋਹਲੀ ਤੇ ਰੋਹਿਤ ਮੁੰਬਈ 'ਚ ਰਹਿੰਦੇ ਹਨ। ਉਨ੍ਹਾਂ ਨੂੰ ਅਜੇ ਵੀ ਆਪਣੇ ਘਰਾਂ ਦੇ ਅੰਦਰ ਰਹਿਣਾ ਪੈ ਸਕਦਾ ਹੈ, ਕਿਉਂਕਿ ਸ਼ਹਿਰ 'ਚ ਅਜੇ ਵੀ ਸਖਤ ਪ੍ਰਬੰਧ ਦੀ ਉਮੀਦ ਹੈ।
ਬੀ. ਸੀ. ਸੀ. ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਕਿ ਕੋਹਲੀ ਤੋ ਰੋਹਿਤ ਵਰਗੇ ਖਿਡਾਰੀਆਂ ਦੇ ਲਈ ਪਾਬੰਦੀ ਮੁੰਬਈ 'ਚ ਹੈ ਤੇ ਉਹ ਉੱਥੇ ਰਹਿ ਸਕਦੇ ਹਨ। ਬੀ. ਸੀ. ਸੀ. ਆਈ. ਅਧਿਕਾਰੀ ਨੇ ਅੱਗੇ ਕਿਹਾ ਕਿ ਲਾਕਡਾਊਨ 'ਚ ਢਿੱਲ ਤੋਂ ਬਾਅਦ ਖਿਡਾਰੀ ਦੇਸ਼ ਦੇ ਕਈ ਹਿੱਸਿਆਂ ਤੋਂ 'ਸਿਕਲ ਆਧਾਰਿਤ ਟ੍ਰੇਨਿੰਗ' ਦੇ ਲਈ ਵਾਪਸ ਆ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕਾਦਮੀ ਖਿਡਾਰੀਆਂ ਦੇ ਲਈ ਪੋਸਟ-ਲਾਕਡਾਊਨ ਯੋਜਨਾ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂਕਿ ਇਸ ਨੂੰ ਜਗ੍ਹਾ ਜਗ੍ਹਾ ਪਾਬੰਦੀ ਦੇ ਅਨੁਸਾਰ ਤਿਆਰ ਕੀਤਾ ਜਾ ਸਕੇ।


author

Gurdeep Singh

Content Editor

Related News