ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ''ਚ ਜਰਮਨੀ ਹੱਥੋਂ ਹਾਰੀ ਭਾਰਤੀ ਟੀਮ

Saturday, Dec 02, 2023 - 02:33 PM (IST)

ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ''ਚ ਜਰਮਨੀ ਹੱਥੋਂ ਹਾਰੀ ਭਾਰਤੀ ਟੀਮ

ਸੈਂਟਿਆਗੋ, (ਭਾਸ਼ਾ)– ਦੋ ਗੋਲਾਂ ਦੀ ਬੜ੍ਹਤ ਬਣਾਉਣ ਦੇ ਬਾਵਜੂਦ ਭਾਰਤੀ ਟੀਮ ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿਚ ਪਿਛਲੀ ਉਪ ਜੇਤੂ ਜਰਮਨੀ ਹੱਥੋਂ 3-4 ਨਾਲ ਹਾਰ ਗਈ। ਭਾਰਤ ਲਈ ਅਨੂ (11ਵਾਂ ਮਿੰਟ), ਰੋਪਨੀ ਕੁਮਾਰੀ (14ਵਾਂ ਮਿੰਟ) ਤੇ ਮੁਮਤਾਜ ਖਾਨ (24ਵਾਂ ਮਿੰਟ) ਨੇ ਗੋਲ ਕੀਤੇ ਜਦਕਿ ਜਰਮਨੀ ਲਈ ਸੋਫੀਆ ਸ਼ਰਾਭੇ (17ਵਾਂ), ਲੌਰਾ ਪਲਥ (21ਵਾਂ ਤੇ 36ਵਾਂ) ਤੇ ਕੈਰੋਲਿਨ ਸੇਡਡੇਲ (38ਵਾਂ ਮਿੰਟ) ਨੇ ਗੋਲ ਕੀਤੇ।

ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 2024 ਤਕ ਕਪਤਾਨ ਰਹੇਗਾ ਰੋਹਿਤ : ਗਾਂਗੁਲੀ

ਪਹਿਲੇ ਮੈਚ ਵਿਚ ਕੈਨੇਡਾ ਨੂੰ 12-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿਚ ਦਬਦਬਾ ਬਣਾ ਲਿਆ ਤੇ ਜਰਮਨੀ ਦੇ ਡਿਫੈਂਡਰਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਨ੍ਹਾਂ ਹਮਲਿਆਂ ਵਿਚਾਲੇ ਭਾਰਤ ਨੇ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ ਤੇ ਦੂਜੇ ’ਤੇ ਅਨੂ ਨੇ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸਦੇ ਤਿੰਨ ਮਿੰਟ ਬਾਅਦ ਰੋਪਨੀ ਨੇ ਗੋਲ ਕਰਕੇ ਪਹਿਲੇ ਕੁਆਰਟਰ ਵਿਚ ਭਾਰਤ ਦੀ ਬੜ੍ਹਤ 2-0 ਦੀ ਕਰ ਦਿੱਤੀ।

ਦੂਜੇ ਕੁਆਰਟਰ ਵਿਚ ਜਰਮਨੀ ਲਈ ਸੋਫੀਆ ਨੇ ਦੂਜੇ ਹੀ ਮਿੰਟ ਵਿਚ ਫੀਲਡ ਗੋਲ ਕੀਤਾ। ਉੱਥੇ ਹੀ, ਲੌਰਾ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਮੁਮਤਾਜ ਨੇ ਹਾਲਾਂਕਿ 24ਵੇਂ ਮਿੰਟ ਵਿਚ ਗੋਲ ਕਰਕੇ ਹਾਫਟਾਈਮ ਤਕ ਭਾਰਤ ਨੂੰ ਫਿਰ 3-2 ਦੀ ਬੜ੍ਹਤ ਦਿਵਾ ਦਿੱਤੀ। ਤੀਜੇ ਕੁਆਰਟਰ ਵਿਚ ਭਾਰਤ ਦਾ ਜ਼ੋਰ ਗੇਂਦ ’ਤੇ ਕੰਟਰੋਲ ਬਰਕਰਾਰ ਰੱਖਣ ’ਤੇ ਰਿਹਾ ਜਦਕਿ ਜਰਮਨੀ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਲੌਰਾ ਨੇ 36ਵੇਂ ਮਿੰਟ ਵਿਚ ਇਹ ਗੋਲ ਕੀਤਾ। 

ਇਹ ਵੀ ਪੜ੍ਹੋ : 50 ਅਰਬ ਅਮਰੀਕੀ ਡਾਲਰ ਤਕ ਪਹੁੰਚ ਸਕਦੀ ਹੈ IPL ਮੀਡੀਆ ਅਧਿਕਾਰਾਂ ਦੀ ਕੀਮਤ

ਕੈਰੋਲਿਨ ਨੇ 38ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਜਰਮਨੀ ਨੂੰ ਬੜ੍ਹਤ ਦਿਵਾਈ। ਆਖਰੀ ਕੁਆਰਟਰ ਵਿਚ ਦੋਵੇਂ ਟੀਮਾਂ ਨੇ ਕਾਫੀ ਹਮਲਾਵਰ ਖੇਡ ਦਿਖਾਈ ਪਰ ਗੋਲ ਨਹੀਂ ਹੋ ਸਕਿਆ। ਭਾਰਤੀ ਗੋਲਕੀਪਰ ਮਾਧੁਰੀ ਕਿੰਡੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਰਮਨੀ ਨੂੰ ਇਕ ਹੋਰ ਗੋਲ ਕਰਨ ਤੋਂ ਰੋਕਿਆ। ਭਾਰਤ ਨੂੰ ਆਖਰੀ ਪਲਾਂ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਭਾਰਤ ਦਾ ਸਾਹਮਣਾ ਹੁਣ ਸ਼ਨੀਵਾਰ ਨੂੰ ਬੈਲਜੀਅਮ ਨਾਲ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News