ਜੂਨੀਅਰ ਵਿਸ਼ਵ ਕੁਸ਼ਤੀ ਲਈ ਭਾਰਤੀ ਟੀਮ ਦਾ ਐਲਾਨ

07/16/2017 6:21:06 PM

ਨਵੀਂ ਦਿੱਲੀ— ਭਾਰਤੀ ਕੁਸ਼ਤੀ ਮਹਾਸੰਘ ਨੇ ਫਿਨਲੈਂਡ ਵਿਚ ਇਕ ਤੋਂ ਪੰਜ ਅਗਸਤ ਤਕ ਹੋਣ ਵਾਲੀ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਲਈ ਪੁਰਸ਼ ਫਰੀ ਸਟਾਈਲ ਅਤੇ ਗਰੀਕੋ ਰੋਮਨ ਅਤੇ ਮਹਿਲਾ ਵਰਗ ਦੀਆਂ ਭਾਰਤੀ ਟੀਮਾਂ ਦਾ ਐਤਵਾਰ ਨੂੰ ਐਲਾਨ ਕਰ ਦਿੱਤਾ । ਮਹਾਸੰਘ ਦੀ ਚੋਣ ਕਮੇਟੀ ਨੇ 13 ਜੁਲਾਈ ਅਤੇ 16 ਜੁਲਾਈ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਦੇ ਸੋਨੀਪਤ ਅਤੇ ਲਖਨਊ ਸੈਂਟਰ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਟੀਮਾਂ ਦੀ ਚੋਣ ਕੀਤੀ । ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ ਲਈ ਤਿੰਨੇ ਟੀਮਾਂ ਇਸ ਤਰ੍ਹਾਂ ਹਨ-  ਫਰੀ ਸਟਾਈਲ - 
50 ਕਿਲੋਗ੍ਰਾਮ ਸੂਰਜ ਅਸਵਾਲ, 55 ਭਰਤ ਪਾਟਿਲ, 60 ਰਵਿੰਦਰ, 66 ਕਰਨ, 74 ਵੀਰ ਦੇਵ ਗੁਲੀਆ, 84 ਦੀਪਕ ਪੁਨੀਆ, 96 ਮੋਨੂੰ ਅਤੇ 120 ਮੋਹਿਤ ।   
ਗ੍ਰੀਕੋ ਰੋਮਨ - 
50 ਕਿਲੋਗ੍ਰਾਮ ਅਰਜੁਨ ਹਲਾਕੁਰਕੀ, 55 ਵਿਜੇ, 60 ਮਨੀਸ਼,  66 ਦਿਨੇਸ਼, 74 ਸਾਜਨ, 84 ਸੁਨੀਲ, 96 ਸਾਗਰ ਅਤੇ 120 ਸਤੀਸ਼ ।   
ਮਹਿਲਾ ਵਰਗ- 
44 ਦਿਵਿਆ ਤੋਮਰ, 48 ਅੰਕੁਸ਼, 51 ਨੰਦਿਨੀ, 55 ਪੂਜਾ ਗਹਿਲੋਤ, 59 ਮੰਜੂ ਕੁਮਾਰੀ, 63 ਰੇਸ਼ਮਾ ਮਾਨੇ, 67 ਪੂਜਾ ਅਤੇ 72 ਪੂਜਾ ।


Related News