ਤੈਅ ਸਮੇਂ ''ਤੇ ਹੋਵੇਗਾ ਭਾਰਤੀ ਟੀਮ ਦਾ ਆਸਟਰੇਲੀਆ ਟੂਰ, ਦੇਖੋ ਸ਼ੈਡਿਊਲ

Thursday, May 28, 2020 - 02:32 PM (IST)

ਤੈਅ ਸਮੇਂ ''ਤੇ ਹੋਵੇਗਾ ਭਾਰਤੀ ਟੀਮ ਦਾ ਆਸਟਰੇਲੀਆ ਟੂਰ, ਦੇਖੋ ਸ਼ੈਡਿਊਲ

ਨਵੀਂ ਦਿੱਲੀ : ਕੋਰੋਨਾ ਵਾਇਰਸ ਵਿਚਾਲੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਐਲਾਨ ਬੁੱਧਵਾਰ ਨੂੰ ਹੋ ਗਿਆ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਸੀਰੀਜ਼ 'ਤੇ ਖਤਰਾ ਮੰਡਰਾ ਰਿਹਾ ਸੀ ਪਰ ਹੁਣ ਤੈਅ ਸਮੇੰ 'ਤੇ ਸੀਰੀਜ਼ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਦੋਵੇਂ ਦੇਸ਼ਾਂ ਵਿਚਾਲੇ ਸੀਰੀਜ਼ 3 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ 4 ਟੈਸਟ ਮੈਚਾਂ ਦੀ ਸੀਰੀਜ਼ ਵੀ ਹੋਵੇਗੀ। ਦੋਵੇਂ ਦੇਸ਼ਾਂ ਵਿਚਾਲੇ ਪਹਿਲਾ ਟੈਸਟ 11 ਦਸੰਬਰ ਨੂੰ ਹੋਵੇਗਾ। ਬ੍ਰਿਸਬੇਨ ਵਿਚ ਹੋਣ ਵਾਲਾ ਇਹ ਟੈਸਟ ਡੇ-ਨਾਈਟ ਹੋ ਸਕਦਾ ਹੈ। ਦੱਸ ਦਈਏ ਕਿ ਭਾਰਤ ਨੇ ਅਜੇ ਤਕ ਸਿਰਫ ਇਕ ਹੀ ਮੁਕਾਬਲਾ ਡੇ-ਨਾਈਟ ਖੇਡਿਆ ਹੈ। ਦੱਸ ਦਈਏ ਕਿ ਕੋਲਕਾਤਾ ਵਿਚ ਬੰਗਲਾਦੇਸ਼ ਖਿਲਾਫ ਭਾਰਤ ਨੇ ਡੇਅ-ਨਾਈਟ ਮੁਕਾਬਲਾ ਖੇਡਿਆ ਸੀ। ਇਸ ਦੇ ਨਾਲ ਹੀ ਆਸਟਰੇਲੀਆ ਵਿਚ ਪਹਿਲੀ ਵਾਰ ਭਾਰਤੀ ਟੀਮ ਗੁਲਾਬੀ ਗੇਂਦ ਨਾਲ ਆਸਟਰੇਲੀਆ ਖਿਲਾਫ ਮੁਕਾਬਲਾ ਖੇਡੇਗੀ। ਬਾਕਸਿੰਗ ਡੇਅ ਟੈਸਟ 26 ਦਸੰਬਰ ਨੂੰ ਖੇਡਿਆ ਜਾਵੇਗਾ।

ਭਾਰਤ ਬਨਾਮ ਆਸਟਰੇਲੀਆ ਦਾ ਟੈਸਟ ਸੀਰੀਜ਼ ਦਾ ਸ਼ੈਡਿਊਲ
ਪਹਿਲਾ ਟੈਸਟ : ਬ੍ਰਿਸਬੇਨ (3-7 ਦਸੰਬਰ 2020)
ਦੂਜਾ ਟੈਸਟ : ਐਡੀਲੇਡ (11-15 ਦਸੰਬਰ 2020)
ਤੀਜਾ ਟੈਸਟ : ਮੈਲਬੋਰਨ ਟੈਸਟ ( 26-30 ਦਸੰਬਰ 2020)
ਚੌਥਾ ਟੈਸਟ : ਸਿਡਨੀ ( 3-7 ਜਨਵਰੀ 2020)


author

Ranjit

Content Editor

Related News