ਭਾਰਤੀ ਫੁੱਟਬਾਲ ਟੀਮ ਏਸ਼ੀਆਈ ਕੱਪ ’ਚ ਆਸਟ੍ਰੇਲੀਆ ਤੋਂ ਹਾਰੀ
Sunday, Jan 14, 2024 - 10:43 AM (IST)

ਅਲ ਰੇਆਨ- ਭਾਰਤ ਨੇ ਸ਼ਨੀਵਾਰ ਨੂੰ ਇੱਥੇ ਏ. ਐੱਫ. ਸੀ. ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੇ ਸ਼ੁਰੂਆਤੀ ਗਰੁੱਪ ਮੈਚ ’ਚ 50ਵੇਂ ਮਿੰਟ ਤੱਕ ਸਾਬਕਾ ਚੈਂਪੀਅਨ ਆਸਟ੍ਰੇਲੀਆਈ ਟੀਮ ਨੂੰ ਗੋਲ ਨਹੀਂ ਕਰਨ ਦਿੱਤਾ ਪਰ ਆਖਿਰ ’ਚ ਉਸ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਤ ਦੀ ਦਾਅਵੇਦਾਰ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ ਕੋਈ ਮੌਕਾ ਨਹੀਂ ਦਿੱਤਾ ਪਰ ਇਗੋਰ ਸਟਿਮਕ ਦੇ ਖਿਡਾਰੀਆਂ ਨੇ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕਰਦਿਆਂ ਪਹਿਲੇ ਹਾਫ ’ਚ ਵਿਰੋਧੀ ਟੀਮ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ, ਜਿਸ ਕਾਰਨ ਆਸਟ੍ਰੇਲੀਆ ਦੂਜੇ ਹਾਫ ਦੇ 5 ਮਿੰਟ ਬਾਅਦ ਗੋਲ ਕਰ ਸਕੀ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਅਹਿਮਦ ਬਿਨ ਅਲੀ ਸਟੇਡੀਅਮ ’ਚ ਖੇਡੇ ਇਸ ਮੈਚ ’ਚ ਆਸਟ੍ਰੇਲੀਆ ਲਈ ਜੈਕਸਨ ਇਰਵਿਨ ਨੇ 50ਵੇਂ ਅਤੇ ਜੋਰਡਨ ਬਰੋਸ ਨੇ 73ਵੇਂ ਮਿੰਟ ’ਚ ਗੋਲ ਕੀਤਾ। ਵਿਸ਼ਵ ਰੈਂਕਿੰਗ ’ਚ 25ਵੇਂ ਸਥਾਨ ’ਤੇ ਕਾਬਜ਼ ਅਤੇ 2015 ਦੀ ਜੇਤੂ ਆਸਟ੍ਰੇਲੀਆ ਦੇ ਲਗਾਤਾਰ ਹਮਲਿਆਂ ਕਾਰਨ ਦੂਜੇ ਹਾਫ ’ਚ 102ਵੀਂ ਰੈਂਕਿੰਗ ਦੀ ਭਾਰਤੀ ਟੀਮ ਦਾ ਜੋਸ਼ ਜਵਾਬ ਦੇ ਗਿਆ। ਭਾਰਤ ਦਾ ਇਹ ਪ੍ਰਦਰਸ਼ਨ 2011 ਏਸ਼ੀਆਈ ਕੱਪ ਦੇ ਗਰੁੱਪ ਮੈਚ ’ਚ ਆਸਟ੍ਰੇਲੀਆ ਤੋਂ ਮਿਲੀ 0-4 ਦੀ ਹਾਰ ਤੋਂ ਬਿਹਤਰ ਰਿਹਾ।
ਭਾਰਤੀ ਟੀਮ ਹਾਲਾਂਕਿ ਹਾਰ ਦੇ ਫਰਕ ਤੋਂ ਇੰਨੀ ਜ਼ਿਆਦਾ ਨਿਰਾਸ਼ ਨਹੀਂ ਹੋਵੇਗੀ, ਸਗੋਂ ਸਿਰਫ 2 ਗੋਲ ਗੁਆਉਣ ਨਾਲ ਖੁਸ਼ ਹੀ ਹੋਵੇਗੀ ਕਿਉਂਕਿ ਇਸ ਦਾ ਉਸ ਨੂੰ ਉਦੋਂ ਫਾਇਦਾ ਮਿਲ ਸਕਦਾ ਹੈ ਜਦੋਂ ਗਰੁੱਪ ਤੋਂ ਤੀਜੇ ਸਥਾਨ ਦੀ ਟੀਮ ਦਾ ਫੈਸਲਾ ਹੋਵੇਗਾ।ਹਰੇਕ ਗਰੁੱਪ ਤੋਂ ਟਾਪ-2 ਟੀਮਾਂ ਅਤੇ 6 ਗਰੁੱਪ ਤੋਂ ਸਰਵਸ੍ਰੇਸ਼ਠ ਤੀਜੇ ਸਥਾਨ ’ਤੇ ਰਹਿਣ ਵਾਲੀ 4 ਟੀਮਾਂ ਹੀ ਰਾਊਂਡ-16 ਦੇ ਨਾਕਆਊਟ ਦੌਰ ’ਚ ਜਗ੍ਹਾ ਬਣਾਉਣਗੀਆਂ। ਭਾਰਤ ਲਈ ਨਾਕਆਊਟ ’ਚ ਥਾਂ ਬਣਾਉਣਾ ਵੀ ਵੱਡੀ ਪ੍ਰਾਪਤੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।