ਅਮਰੀਕਾ ਕ੍ਰਿਕਟ ਟੀਮ ਦਾ ਕੋਚ ਬਣਿਆ ਇਹ ਭਾਰਤੀ ਖਿਡਾਰੀ, KXIP ਨਾਲ ਹੈ ਖਾਸ ਰਿਸ਼ਤਾ

04/29/2020 12:21:19 PM

ਸਪੋਰਟਸ ਡੈਸਕ : ਕਰਨਾਟਕ ਦੇ ਸਾਬਕਾ ਬੱਲੇਬਾਜ਼ ਜੇ ਅਰੁਣ ਕੁਮਾਰ ਮੰਗਲਵਾਰ ਨੂੰ ਅਮਰੀਕੀ ਕ੍ਰਿਕਟ ਟੀਮ ਦੇ ਕੋਚ ਨਿਯੁਕਤ ਕੀਤੇ ਗਏ ਹਨ। ਕੋਚ ਦੇ ਤੌਰ 'ਤੇ ਉਹ ਇਸ ਤੋਂ ਪਹਿਲਾਂ ਕਰਨਾਟਕ ਦੀ ਟੀਮ ਦੇ ਨਾਲ ਕਈ ਸਾਲਾਂ ਤਕ ਜੁੜੇ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ੀ ਕੋਚ ਰਹਿ ਚੁੱਕੇ ਹਨ। ਅਮਰੀਕੀ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਯਾਨ ਹਿਰਗਿੰਸ ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਰਣਜੀ ਟਰਾਫੀ ਅਤੇ ਆਈ. ਪੀ. ਐੱਲ. ਦੇ ਸਾਬਕਾ ਫਰਸਟ ਕਲਾਸ ਖਿਡਾਰੀ ਅਤੇ ਕੋਚ ਜੇ ਅਰੁਣ ਕੁਮਾਰ ਨੂੰ ਪੁਰਸ਼ਾਂ ਦੀ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ।

PunjabKesari

ਅਰੁਣ ਕੁਮਾਰ ਨੇ ਫਰਸਟ ਕਲਾਸ ਕ੍ਰਿਕਟ ਵਿਚ 7200 ਤੋਂ ਵੱਧ ਜਦਕਿ ਲਿਸਟ ਏ ਮੈਚਾਂ ਵਿਚ 3000 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ 2013-14 ਅਤੇ 2014-15 ਦੇ ਸੀਜ਼ਨ ਵਿਚ ਰਣਜੀ ਟਰਾਫੀ, ਵਿਜੇ ਹਜ਼ਾਰੇ ਟਰਾਫੀ ਅਤੇ ਇਰਾਨੀ ਕੱਪ ਵਿਚ ਕਰਨਾਟਕ ਦੀ ਸ਼ਾਨਦਾਰ ਅਗਵਾਈ ਕੀਤੀ ਸੀ। 35 ਸਾਲਾ ਅਰੁਣ ਨੇ ਕੋਚ ਬਣਨ ਤੋਂ  ਬਾਅਦ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਦਾ ਟੀਚਾ ਅਮਰੀਕਾ ਨੂੰ ਟੈਸਟ ਖੇਡਣ ਵਾਲਾ ਦੇਸ਼ ਬਣਾਉਣਾ ਹੈ। ਉਸ ਨੇ ਕਿਹਾ ਕਿ ਮੈਂ ਲੰਬੇ, ਛੋਟੇ ਟੀਚੇ ਬਣਾਏ ਹਨ। ਮੇਰਾ ਹਾਲਾਂਕਿ ਅਸਲੀ ਟੀਚਾ ਇਹ ਹੋਵੇਗਾ ਕਿ ਅਮਰੀਕਾ ਆਉਣ ਵਾਲੇ ਦਿਨਾਂ ਵਿਚ ਟੈਸਟ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਵਿਚ ਸ਼ਾਮਲ ਹੋਵੇ। ਉਸ ਨੇ ਕਿਹਾ ਕਿ ਇਹ ਇਕ ਦੂਰ ਦਾ ਟੀਚਾ ਹੈ, ਫਿਲਹਾਲ ਮੇਰਾ ਧਿਆਨ ਵਿਸ਼ਵ ਕੱਪ ਲੀਗ 'ਤੇ ਹੋਵੇਗਾ।


Ranjit

Content Editor

Related News