ਭਾਰਤੀ ਸਪਿਨਰਾਂ ਤੋਂ ਖੌਫ ਖਾਣ ਵਾਲੇ ਅਫਰੀਕੀ ਬੱਲੇਬਾਜ਼ਾਂ ਦਾ ਸੱਚ ਆਇਆ ਸਾਹਮਣੇ

02/12/2018 8:49:19 AM

ਜੋਹਾਨਸਬਰਗ (ਬਿਊਰੋ)— ਸਾਊਥ ਅਫਰੀਕਾ ਨੇ ਵਨਡੇ ਸੀਰੀਜ਼ ਦੇ ਚੌਥੇ ਮੈਚ ਵਿਚ ਭਾਰਤ ਨੂੰ 5 ਵਿਕਟਾਂ (ਡਕਵਰਥ ਲੁਈਸ ਦੀ ਮਦਦ) ਨਾਲ ਹਰਾ ਦਿੱਤਾ ਅਤੇ ਸੀਰੀਜ਼ ਵਿਚ ਪਹਿਲੀ ਜਿੱਤ ਦਰਜ ਕੀਤੀ। ਇਸ ਮੈਚ ਵਿਚ ਟੀਮ ਇੰਡੀਆ ਦੀ ਹਾਰ ਦੀ ਇਕ ਵੱਡੀ ਵਜ੍ਹਾ ਇੰਡੀਅਨ ਸਪਿਨਰਸ ਦਾ ਫਲਾਪ ਸਪੈਲ ਵੀ ਰਿਹਾ। ਜਿਨ੍ਹਾਂ ਤੋਂ ਨਿੱਬੜਨ ਲਈ ਸਾਊਥ ਅਫਰੀਕੀ ਟੀਮ ਨੇ ਖਾਸ ਤਿਆਰੀ ਕੀਤੀ ਸੀ ਅਤੇ ਇਸਦੇ ਲਈ ਉਨ੍ਹਾਂ ਨੇ ਇਕ ਇੰਡੀਅਨ ਦੀ ਹੀ ਮਦਦ ਲਈ ਸੀ। ਜੋ ਅਫਰੀਕੀ ਟੀਮ ਦੇ ਬਹੁਤ ਕੰਮ ਆਈ।

ਇੰਡੀਅਨ ਦੀ ਮਦਦ ਨਾਲ ਇੰਡੀਆ ਨੂੰ ਹਰਾਇਆ
ਜੋਹਾਨਸਬਰਗ ਵਿਚ ਹੋਏ ਸੀਰੀਜ਼ ਦੇ ਇਸ ਚੌਥੇ ਮੈਚ ਵਿਚ ਭਾਰਤ ਦੇ ਮੈਚ ਵਿਨਰ ਸਪਿਨਰਸ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਸਿਰਫ 3 ਵਿਕਟਾਂ ਹੀ ਲੈ ਸਕੇ। ਇੰਡੀਅਨ ਸਪਿਨਰਸ ਦੀ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ ਸਾਊਥ ਅਫਰੀਕੀ ਬੱਲੇਬਾਜ਼ਾਂ ਦੀ ਤਿਆਰੀ ਰਹੀ ਜੋ ਉਨ੍ਹਾਂ ਨੇ ਮੈਚ ਤੋਂ ਪਹਿਲਾਂ ਕਰ ਲਈ ਸੀ। ਚਾਹਲ ਅਤੇ ਯਾਦਵ ਦਾ ਸਾਹਮਣਾ ਕਰਨ ਲਈ ਅਫਰੀਕੀ ਬੋਰਡ ਨੇ ਇਕ ਇੰਡੀਅਨ ਮੂਲ ਦੇ ਸਾਊਥ ਅਫਰੀਕੀ ਸਪਿਨਰ ਅਜੈ ਰਾਜਪੂਤ ਹਾਇਰ ਕੀਤਾ ਸੀ।
ਅਜੈ ਮੱਧਪ੍ਰਦੇਸ਼ ਦੇ ਜਬਲਪੁਰ ਦੇ ਰਹਿਣ ਵਾਲੇ ਹਨ ਅਤੇ ਬੀਤੇ 4 ਸਾਲਾਂ ਤੋਂ ਸਾਊਥ ਅਫਰੀਕਾ ਵਿਚ ਲੀਗ ਕ੍ਰਿਕਟ ਖੇਡ ਰਹੇ ਹਨ। ਉਹ ਜੋਹਾਨਸਬਰਗ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਪਿਨਰ ਵੀ ਹਨ। ਅਜੈ ਰਾਜਪੂਤ ਸਾਲ 2013-14 ਵਿਚ ਮੱਧ ਪ੍ਰਦੇਸ਼ ਦੀ ਟੀਮ ਤੋਂ ਰਣਜੀ ਟੂਰਨਾਮੈਂਟ ਵਿਚ ਵੀ ਖੇਡ ਚੁੱਕੇ ਹਨ। ਉਹ ਆਫ ਅਤੇ ਲੈੱਗ ਸਪਿਨ ਦੋਨਾਂ ਤਰ੍ਹਾਂ ਨਾਲ ਗੇਂਦਬਾਜ਼ੀ ਕਰ ਸਕਦੇ ਹੈ।

ਇਸ ਤਰ੍ਹਾਂ ਕੀਤੀ ਅਫਰੀਕੀ ਟੀਮ ਦੀ ਮਦਦ
ਸ਼ੁਰੂਆਤੀ ਤਿੰਨ ਮੈਚਾਂ ਵਿਚ ਅਫਰੀਕੀ ਟੀਮ ਦੀ ਹਾਰ ਦੀ ਵੱਡੀ ਵਜ੍ਹਾ ਸਪਿਨਰਸ ਨੂੰ ਨਾ ਖੇਡ ਪਾਉਣਾ ਸੀ। ਜਿਸਦੇ ਬਾਅਦ ਅਫਰੀਕੀ ਬੋਰਡ ਨੇ ਬੱਲੇਬਾਜ਼ਾਂ ਨੂੰ ਟਿਪਸ ਦੇਣ ਲਈ ਅਜੈ ਨੂੰ ਹਾਇਰ ਕੀਤਾ। ਚੌਥੇ ਮੈਚ ਤੋਂ ਪਹਿਲਾਂ ਅਜੈ ਨੇ ਅਫਰੀਕੀ ਬੱਲੇਬਾਜ਼ੀ ਦੇ ਨਾਲ ਕਾਫ਼ੀ ਸਮੇਂ ਨੈੱਟ ਪ੍ਰੈਕਟਿਸ ਵਿਚ ਗੁਜ਼ਾਰਿਆ ਅਤੇ ਖਿਡਾਰੀਆਂ ਨੂੰ ਸਪਿਨ ਖਿਲਾਫ ਬੱਲੇਬਾਜ਼ੀ ਕਰਨ ਅਤੇ ਦੌੜਾਂ ਬਣਾਉਣ ਦੇ ਟਿਪਸ ਦਿੱਤੇ ਸਨ। ਅਜੈ ਨੇ ਖੁਦ ਵੀ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਬੱਲੇਬਾਜ਼ੀ ਨੂੰ ਪ੍ਰੈਕਟਿਸ ਕਰਾਈ ਅਤੇ ਉਨ੍ਹਾਂ ਨੂੰ ਗੇਂਦ ਨੂੰ ਖੇਡਣ ਅਤੇ ਆਊਟ ਹੋਣ ਤੋਂ ਬਚਣ ਦੇ ਬਾਰੇ ਵਿਚ ਦੱਸਿਆ। ਇਸ ਇੰਡੀਅਨ ਤੋਂ ਮਿਲੀ ਟ੍ਰੇਨਿੰਗ ਦਾ ਇਹ ਅਸਰ ਹੋਇਆ ਕਿ ਸ਼ੁਰੂਆਤੀ ਤਿੰਨ ਮੈਚਾਂ ਵਿਚ ਸਪਿਨਰਸ ਤੋਂ ਖੌਫ ਖਾਣ ਵਾਲੇ ਅਫਰੀਕੀ ਬੱਲੇਬਾਜ਼ਾਂ ਦਾ ਬੱਲਾ ਚੌਥੇ ਮੈਚ ਵਿਚ ਖੂਬ ਚੱਲਿਆ।


Related News