ICC ਨੇ ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਓ ਮੁਹਿੰਮ ਸ਼ੁਰੂ ਕੀਤੀ
Wednesday, May 29, 2019 - 11:19 AM (IST)

ਦੁਬਈ : ਆਈ. ਸੀ. ਸੀ. ਨੇ ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਓ ਮੁਹਿੰਮ ਸ਼ੁਰੂ ਕਰ ਕੇ ਕ੍ਰਿਕਟ ਖੇਡਣ ਵਾਲੇ 46 ਕਰੋੜ ਲੋਕਾਂ ਨੂੰ ਜੋੜਿਆ ਹੈ। ਆਈ. ਸੀ. ਸੀ. ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਸੋਸ਼ਲ ਕ੍ਰਿਕਟ ਮੰਚ ਨਾਲ ਜੁੜਨ ਲਈ ਕਿਹਾ ਹੈ ਜਿਸ ਨਾਲ ਉਹ ਦੁਨੀਆ ਵਿਚ ਜਿੱਥੇ ਵੀ ਕ੍ਰਿਕਟ ਖੇਡਦੇ ਹੋਣ, ਉਸ ਦੀਆਂ ਤਸਵੀਰਾਂ ਹਾਲ ਹੀ 'ਚ ਲਾਂਚ ਕੀਤੇ ਗਏ ਹੈਸ਼ਟੈਗ ਕ੍ਰਿਓ ਡਾਟ ਕਾਮ 'ਤੇ ਸਾਂਝਾ ਕੀਤੇ ਜਾਣਗੀਆਂ। ਇਹ ਆਈ. ਸੀ. ਸੀ. ਦੀ ਸੋਸ਼ਲ ਮੀਡੀਆ ਮੁਹਿੰਮ ਹੈਸ਼ਟੈਗ ਵਰਲਡਵਾਈਡਵਿਕਟਸ ਦਾ ਹਿੱਸਾ ਹੈ। ਅਗਲੇ 12 ਮਹੀਨੇ ਵਿਚ ਆਈ. ਸੀ. ਸੀ. ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਲਾਂਚ ਕਰੇਗਾ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮੰਨੂ ਸਾਹਨੀ ਨੇ ਕਿਹਾ, ''ਆਈ. ਸੀ. ਸੀ. ਪੁਰਸ਼ ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਅਸੀਂ ਕਰੀਬ 50 ਕਰੋੜ ਕ੍ਰਿਕਟ ਪ੍ਰੇਮੀਆਂ ਦੇ ਉਤਸ਼ਾਹ ਦਾ ਜਸ਼ਨ ਸੋਸ਼ਲ ਮੀਡੀਆ ਕ੍ਰਿਕਟ ਦੇ ਜ਼ਰੀਏ ਮਨਾਉਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਇਸ ਦੇ ਤਹਿਤ ਦੁਨੀਆ ਵਿਚ ਕਿਤੇ ਵੀ ਕ੍ਰਿਕਟ ਖੇਡਣ ਵਾਲੇ ਕ੍ਰਿਓ ਟ੍ਰਾਈਬ ਵਿਚ ਸ਼ਾਮਲ ਹੋਣਗੇ।''