ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ
Friday, Mar 19, 2021 - 08:53 PM (IST)
ਅਹਿਮਦਾਬਾਦ- ਇੰਗਲੈਂਡ ਦੇ ਖਿਡਾਰੀਆਂ ’ਤੇ ਇੱਥੇ ਭਾਰਤ ਵਿਰੁੱਧ ਚੌਥੇ ਟੀ-20 ਕੌਮਾਂਤਰੀ ਮੈਚ ਵਿਚ ਹੌਲੀ ਓਵਰ ਗਤੀ ਲਈ ਉਨ੍ਹਾਂ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇਯੋਨ ਮੋਰਗਨ ਦੀ ਟੀਮ ਨਰਿੰਦਰ ਮੋਦੀ ਸਟੇਡੀਮ ਵਿਚ ਦਿੱਤੇ ਗਏ ਸਮੇਂ ਤੋਂ ਇਕ ਓਵਰ ਹੌਲੀ ਰਿਹਾ, ਜਿਸ ਨਾਲ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਏਲੀਟ ਪੈਨਲ ਦੇ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਇਹ ਜੁਰਮਾਨਾ ਲਾਇਆ ਹੈ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਆਈ. ਸੀ. ਸੀ. ਦੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੀ ਚੋਣ ਜ਼ਾਬਤੇ ਦੀ ਧਾਰਾ 2.22 ਘੱਟ ਓਵਰ ਗਤੀ ਉਲੰਘਣ ਨਾਲ ਸਬੰਧਤ ਹੈ, ਜਿਸ 'ਚ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਜਾਂਦਾ ਹੈ। ਭਾਰਤ ਨੇ ਵੀਰਵਾਰ ਨੂੰ ਇਹ ਮੈਚ 8 ਦੌੜਾਂ ਨਾਲ ਜਿੱਤਿਆ ਸੀ, ਜਿਸ ਨਾਲ ਪੰਜ ਮੈਚਾਂ ਦੀ ਸੀਰੀਜ਼ 'ਚ 2-2 ਨਾਲ ਬਰਾਬਰੀ ਹੋ ਗਈ ਹੈ। ਮੋਰਗਨ ਨੇ ਜੁਰਮਾਨਾ ਸਵੀਕਾਰ ਕਰ ਲਿਆ ਹੈ, ਇਸ ਲਈ ਅਧਿਕਾਰਤ ਸੁਣਵਾਈ ਦੀ ਲੋੜ ਨਹੀਂ ਪਈ।
ਇਹ ਖ਼ਬਰ ਪੜ੍ਹੋ- ਮਾਨਚੈਸਟਰ ਯੂਨਾਈਟਿਡ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।