ICC ਨੇ ਲਾਰ ਦੀ ਵਰਤੋਂ ''ਤੇ ਲਾਈ ਪਾਬੰਦੀ, ਅਜਿਹਾ ਕਰਨ ''ਤੇ ਹੋਵੇਗੀ ਇਹ ਕਾਰਵਾਈ

06/10/2020 2:04:46 PM

ਸਪੋਰਟਸ ਡੈਸਕ : ਦੁਨੀਆ ਭਰ ਵਿਚ ਫੈਲੀ ਮਹਾਮਾਰੀ ਕੋਵਿਡ-19 ਕਾਰਨ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਨਿਯਮਾਂ ਵਿਚ ਕਈ ਬਦਲਾਅ ਕੀਤੇ ਹਨ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਦੇ ਡਰ ਤੋਂ ਉਸ ਨੇ ਗੇਂਦ 'ਤੇ ਲਾਰ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਦੀ ਪ੍ਰਧਾਨਗੀ ਵਾਲੀ ਆਈ. ਸੀ. ਸੀ. ਦਿ ਕ੍ਰਿਕਟ ਕਮੇਟੀ ਨੇ ਇਸ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ, ਆਈ. ਸੀ. ਸੀ. ਨੇ ਅਕਤੂਬਰ-ਨਵੰਬਰ ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ 'ਤੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧ ਵਿਚ ਬੁੱਧਵਾਰ ਨੂੰ ਬੋਰਡ ਦੇ ਬੈਠਕ ਵਿਚ ਵਿਚਾਰ-ਵਟਾਂਦਰਾ ਹੋਵੇਗਾ।

PunjabKesari

ਇਹੀ ਨਹੀਂ ਜੇਕਰ ਕੋਈ ਖਿਡਾਰੀ ਗੇਂਦ 'ਤੇ ਲਾਰ ਲਾਉਂਦਾ ਫੜ੍ਹਿਆ ਗਿਆ ਤਾਂ ਉਸ 'ਤੇ ਜੁਰਮਾਨਾ ਤੇ ਕਾਰਵਾਈ ਹੋਵੇਗੀ। ਆਈ. ਸੀ. ਸੀ. ਦੇ ਨਿਯਮਾਂ ਮੁਤਾਬਕ, ਲਾਰ ਦਾ ਇਸਤੇਮਾਲ ਕਰਨ ਵਾਲੇ ਖਿਡਾਰੀ ਨੂੰ ਅੰਪਾਇਰ 2 ਵਾਰ ਚਿਤਾਵਨੀ ਦੇਣਗੇ। ਆਈ। ਸੀ. ਸੀ. ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਹਰ ਟੀਮ ਨੂੰ ਹਰ ਪਾਰੀ ਵਿਚ 2 ਚਿਤਾਵਨੀਆਂ ਮਿਲਣਗੀਆਂ। ਇਸ ਤੋਂ ਬਾਅਦ ਵੀ ਜੇਕਰ ਕੋਈ ਖਿਡਾਰੀ ਲਾਰ ਦਾ ਇਸਤੇਮਾਲ ਕਰਦਾ ਹੈ ਤਾਂ ਵਿਰੋਧੀ ਟੀਮ ਨੂੰ 5 ਦੌੜਾਂ ਵਾਧੂ ਦਿੱਤੀਆਂ ਜਾਣਗੀਆਂ।

PunjabKesari

ਹਾਲਾਂਕਿ, ਆਈ. ਸੀ. ਸੀ. ਇਕ ਸੀਰੀਜ਼ ਜਾ ਦੌਰੇ ਦੌਰਾਨ ਖਿਡਾਰੀਆਂ ਦਾ ਕਿੰਨੀ ਵਾਰ ਟੈਸਟ ਹੋਵੇਗਾ, ਇਸ ਦਾ ਫੈਸਲਾ ਸਬੰਧਤ ਬੋਰਡਾਂ 'ਤੇ ਛੱਡ ਦਿੱਤਾ ਹੈ। ਆਈ. ਸੀ. ਸੀ. ਦੇ ਦਿਸ਼ਾਨਿਰਦੇਸ਼ਾਂ ਵਿਚ ਇਹ ਸਾਫ਼ ਨਹੀਂ ਹੈ ਕਿ ਖਿਡਾਰੀਆਂ ਦਾ ਹਰ ਮੈਚ ਤੋਂ ਪਹਿਲਾਂ ਜਾਂ ਫਿਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕੋਵਿਡ-19 ਟੈਸਟ ਹੋਵੇਗਾ। ਇਕ ਅਖਬਾਰ ਨੇ ਆਈ. ਸੀ. ਸੀ. ਸੂਤਰਾਂ ਦੇ ਹਵਾਲੇ ਤੋਂ ਲਿਖਿਆ ਕਿ ਸਬੰਧਤ ਬੋਰਡਾਂ ਨੂੰ ਆਪਣੀਆਂ ਸਰਕਾਰਾਂ ਦੇ ਨਿਰਦੇਸ਼ਾਂ ਮੁਤਾਬਕ ਕੰਮ ਕਰਨਾ ਹੋਵੇਗਾ। ਆਈ. ਸੀ. ਸੀ. ਨੇ ਸਾਰੀਆਂ ਟੀਮਾਂ ਨੂੰ ਕੋਵਿਡ-19 ਰਿਪਲੇਸਮੈਂਟ ਦਾ ਵੀ ਬਦਲ ਦਿੱਤਾ ਹੈ। ਟੈਸਟ ਮੈਚ ਦੌਰਾਨ ਜੇਕਰ ਕਿਸੇ ਖਿਡਾਰੀ ਵਿਚ ਕੋਰੋਨਾ ਦੇ ਲੱਛਣ ਵਿਖਦੇ ਹਨ ਤਾਂ ਟੀਮ ਉਸ ਦੀ ਜਗ੍ਹਾ ਦੂਜੇ ਖਿਡਾਰੀ ਨੂੰ ਮੈਦਾਨ 'ਤੇ ਉਤਾਰ ਸਕੇਗੀ। ਇਹ ਬਿਲਕੁਲ ਉਸ ਤਰ੍ਹਾਂ ਹੋਵੇਗਾ ਜਿਵੇਂ ਖਿਡਾਰੀ ਨੂੰ ਸੱਟ ਲੱਗਣ ਤੋਂ ਬਾਅਦ ਦੂਜਾ ਖਿਡਾਰੀ ਖੇਡਦਾ ਹੈ। ਹਟਾਏਗਏ ਖਿਡਾਰੀ ਦੀ ਜਗ੍ਹਾ ਕੌਣ ਖੇਡੇਗਾ ਇਸ ਦਾ ਫ਼ੈਸਲਾ ਮੈਚ ਰੈਫਰੀ ਕਰੇਗਾ। ਕੋਵਿਡ-19 ਰਿਪਲੇਸਮੈਂਟ ਦੇ ਨਿਯਮ ਵਨ ਡੇ ਅਤੇ ਟੀ-20 ਵਿਚ ਲਾਗੂ ਨਹੀਂ ਹੋਣਗੇ।


Ranjit

Content Editor

Related News