ਕੁਆਰਟਰ ਫਾਈਨਲ ''ਚ ਭਾਰਤ ਨਾਲ ਭਿੜੇਗਾ ਹਾਲੈਂਡ
Tuesday, Dec 11, 2018 - 09:51 PM (IST)

ਭੁਵਨੇਸ਼ਵਰ— ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਆਪਣਾ ਤੂਫਾਨੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕਨੇਡਾ ਨੂੰ ਮੰਗਲਵਾਰ ਕ੍ਰਾਸ ਓਵਰ ਮੈਚ 'ਚ 5-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਜਿੱਥੇ ਉਸਦਾ ਮੁਕਾਬਲਾ ਮੇਜਬਾਨ ਭਾਰਤ ਨਾਲ ਹੋਵੇਗਾ। ਇਸ ਤੋਂ ਪਹਿਲਾਂ ਇਕ ਹੋਰ ਕ੍ਰਾਸ ਓਵਰ ਮੈਚ 'ਚ ਓਲੰਪਿਕ ਚਾਂਦੀ ਤਮਗਾ ਜੇਤੂ ਤੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ ਪਾਕਿਸਤਾਨ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਹੁਣ ਉਸਦਾ ਵਿਸ਼ਵ ਦੀ 6ਵੇਂ ਨੰਬਰ ਦੀ ਟੀਮ ਜਰਮਨੀ ਦੇ ਨਾਲ ਮੁਕਾਬਲਾ ਹੋਵੇਗਾ।