ਕਲੱਬ ਟੀਮ ਦੇ ਮੁਖੀ ਨੇ ਮੈਚ ਰੈਫਰੀ ਦੇ ਮਾਰਿਆ ਮੁੱਕਾ, ਤੁਰਕੀ ਫੁੱਟਬਾਲ ਮਹਾਸੰਘ ਨੇ ਬਾਕੀ ਦੇ ਲੀਗ ਮੈਚ ਕੀਤੇ ਮੁਅੱਤਲ
Wednesday, Dec 13, 2023 - 03:26 AM (IST)
ਸਪੋਰਟਸ ਡੈਸਕ- ਇਕ ਫੁੱਟਬਾਲ ਕਲੱਬ ਦੇ ਮੁਖੀ ਵੱਲੋਂ ਇਕ ਉੱਚ ਪੱਧਰੀ ਰੈਫਰੀ ਦੇ ਚਿਹਰੇ 'ਤੇ ਮੁੱਕਾ ਮਾਰਨ ਦੇ ਕਾਰਨ ਤੁਰਕੀ ਫੁੱਟਬਾਲ ਐਸੋਸੀਏਸ਼ਨ ਨੇ ਦੇਸ਼ 'ਚ ਹੋਣ ਵਾਲੇ ਸਾਰੇ ਲੀਗ ਮੁਕਾਬਲਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਐੱਮ.ਕੇ.ਈ. ਅੰਕਾਰਾਗੁਕੂ ਕਲੱਬ ਦੇ ਪ੍ਰਧਾਨ ਫਾਰੂਕ ਕੋਕਾ ਨੇ ਸੋਮਵਾਰ ਨੂੰ ਕਾਏਕੁਰ ਰਿਜ਼ੇਸਪੋਰ ਖ਼ਿਲਾਫ਼ ਸੁਪਰ ਲੀਗ ਮੈਚ ਦੇ ਖ਼ਤਮ ਹੋਣ ਦੀ ਸੀਟੀ ਵੱਜਦਿਆਂ ਹੀ ਰੈਫਰੀ ਹਲੀਲ ਉਮੁਤ ਮੇਲਰ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਚਿਹਰੇ 'ਤੇ ਮੁੱਕਾ ਮਾਰ ਦਿੱਤਾ। ਮੁੱਕਾ ਇੰਨਾ ਜ਼ੋਰਦਾਰ ਸੀ ਕਿ ਮੈਚ ਰੈਫਰੀ ਮੈਦਾਨ 'ਚ ਡਿਗ ਗਏ।
ਇਹ ਵੀ ਪੜ੍ਹੋ- ਮੀਂਹ ਭਿੱਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਲੜੀ 'ਚ 1-0 ਦੀ ਬੜ੍ਹਤ ਕੀਤੀ ਹਾਸਲ
ਇਹ ਸਭ ਇਸ ਕਾਰਨ ਹੋਇਆ ਕਿਉਂਕਿ ਰਿਜ਼ੇਸਪੋਰ ਨੇ ਆਖ਼ਰੀ ਮਿੰਟ 'ਚ ਗੋਲ ਕਰ ਕੇ ਮੈਚ 'ਚ ਬਰਾਬਰੀ ਕਰ ਲਈ ਸੀ। ਇਸ ਤੋਂ ਬਾਅਦ ਪ੍ਰਸ਼ੰਸਕ ਮੈਦਾਨ 'ਚ ਵੜ ਆਏ। ਇਸ ਕਾਰਨ ਮਹਾਸੰਘ ਨੇ ਫੈਸਲਾ ਕੀਤਾ ਹੈ ਕਿ ਬਾਕੀ ਬਚੇ ਲੀਗ ਮੈਚਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- INDvsSA 2nd T20i : ਮੈਚ 'ਚ ਮੀਂਹ ਨੇ ਪਾਇਆ ਅੜਿੱਕਾ, ਭਾਰਤੀ ਪਾਰੀ ਦੇ ਆਖ਼ਰੀ ਓਵਰ 'ਚ ਰੁਕੀ ਖੇਡ
ਇਸ ਹਿੰਸਾ ਦੌਰਾਨ ਰੈਫਰੀ ਨੂੰ ਲੱਤਾਂ ਵੀ ਮਾਰੀਆਂ ਗਈਆਂ ਹਨ ਤੇ ਮੁੱਕੇ ਕਾਰਨ ਉਨ੍ਹਾਂ ਦੀ ਅੱਖ ਕੋਲ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਨਿਆਂ ਮੰਤਰੀ ਯਿਲਜ਼ਾਮ ਟੁੰਕ ਨੇ 'ਐਕਸ' 'ਤੇ ਐਲਾਨ ਕੀਤਾ ਕਿ ਕੋਕਾ ਨੂੰ ਮੈਚ ਰੈਫਰੀ ਨੂੰ ਚੋਟ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8