WWE 'ਚ ਚੈਂਪੀਅਨ ਬਣਨ ਮਗਰੋਂ ਸਿਆਸਤ 'ਚ ਐਂਟਰੀ, ਜਾਣੋ ਦਿ ਗ੍ਰੇਟ ਖਲੀ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ
Thursday, Feb 10, 2022 - 04:38 PM (IST)
ਸਪੋਰਟਸ ਡੈਸਕ: ਦਿ ਗ੍ਰੇਟ ਖਲੀ ਭਾਜਪਾ ਵਿਚ ਸ਼ਾਮਲ ਹੋਏ ਗਏ ਹਨ। ਖਲੀ ਨੇ ਵੀਰਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਅਰੁਣ ਸਿੰਘ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਦੀ ਮੌਜੂਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਖੁਸ਼ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਤੋਂ ਪ੍ਰਭਾਵਿਤ ਹਨ। ਆਓ ਉਨ੍ਹਾਂ ਨੇ ਜੀਵਨ ’ਤੇ ਮਾਰੀਏ ਇਕ ਝਾਤ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
ਦਿ ਗ੍ਰੇਟ ਖਲੀ ਇਕ ਭਾਰਤੀ-ਅਮਰੀਕੀ ਪੇਸ਼ੇਵਰ ਪਹਿਲਵਾਨ, ਪ੍ਰਮੋਟਰ ਅਤੇ ਅਦਾਕਾਰ ਹਨ। ਉਹ ਮੁੱਖ ਤੌਰ ’ਤੇ ਡਬਲਯੂ.ਡਬਲਯੂ.ਈ. ਵਿਚ ਆਪਣੇ ਕੁਸ਼ਤੀ ਕਰੀਅਰ ਲਈ ਜਾਣੇ ਜਾਂਦੇ ਹਨ। ਖਲੀ ਦਾ ਪੂਰਾ ਨਾਮ ਦਲੀਪ ਸਿੰਘ ਰਾਣਾ ਹੈ। ਖਲੀ ਦਾ ਜਨਮ 27 ਅਗਸਤ, 1972 ਨੂੰ ਹਿਮਾਚਲ ਪਰਦੇਸ਼ ਵਿਚ ਹੋਇਆ। ਆਪਣੇ ਪੇਸ਼ੇਵਰ ਕੁਸ਼ਤੀ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਉਹ ਪੰਜਾਬ ਰਾਜ ਪੁਲਸ ਦੇ ਇਕ ਅਧਿਕਾਰੀ ਸਨ। ਆਪਣੇ 7 ਭੈਣ-ਭਰਾਵਾਂ ਵਿਚੋਂ ਖਲੀ ਦਾ ਸਰੀਰ ਅਤੇ ਕੱਦ ਵੱਖਰਾ ਅਤੇ ਭਾਰਾ ਸੀ। ਖਲੀ ਦਾ ਪਰਿਵਾਰ ਗਰੀਬ ਕਿਸਾਨ ਪਰਿਵਾਰ ਸੀ। ਖਲੀ ਦਾ ਪਰਿਵਾਰ ਇੰਨਾ ਗਰੀਬ ਸੀ ਕਿ ਢਿੱਡ ਭਰਨ ਲਈ ਵੀ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਨਾ ਮੁਸ਼ਕਲ ਸੀ, ਇਸ ਲਈ ਖਲੀ ਨੇ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਅਤੇ ਬਚਪਨ ਤੋਂ ਹੀ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੜ੍ਹੇ-ਲਿਖੇ ਨਾ ਹੋਣ ਕਾਰਨ ਖਲੀ ਨੂੰ ਮਜ਼ਦੂਰੀ ਕਰਨੀ ਪਈ। ਫਿਰ ਖਲੀ ਨੇ ਸ਼ਿਮਲਾ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕੀਤਾ। ਅਚਾਨਕ ਖਲੀ ਦੀ ਕਿਸਮਤ ਉਸ ਸਮੇਂ ਚਮਕੀ ਜਦੋਂ ਪੰਜਾਬ ਤੋਂ ਇਕ ਪੁਲਸ ਅਧਿਕਾਰੀ ਸ਼ਿਮਲਾ ਆਏ ਹੋਏ ਸਨ ਅਤੇ ਉਨ੍ਹਾਂ ਦੀ ਨਜ਼ਰ ਖਲੀ ’ਤੇ ਪਈ। ਖਲੀ ਨੂੰ ਅਫ਼ਸਰ ਸਾਹਿਬ ਨੇ ਪੰਜਾਬ ਆ ਕੇ ਪੁਲਸ ਦੀ ਨੌਕਰੀ ਕਰਨ ਦੀ ਪੇਸ਼ਕਸ਼ ਕੀਤੀ। ਖਲੀ ਕੋਲ ਪੰਜਾਬ ਜਾਣ ਲਈ ਪੈਸੇ ਨਾ ਹੋਣ ਕਾਰਨ ਉਸ ਪੁਲਸ ਅਧਿਕਾਰੀ ਨੇ ਖੁਦ ਖਲੀ ਨੂੰ ਪੈਸੇ ਦੇ ਕੇ ਪੰਜਾਬ ਬੁਲਾਇਆ। ਖਲੀ ਨੇ ਵੀ ਪੰਜਾਬ ਜਾ ਕੇ ਪੁਲਸ ਦੀ ਨੌਕਰੀ ਜੁਆਇਨ ਕਰ ਲਈ।
ਇਹ ਵੀ ਪੜ੍ਹੋ: ਵੈਸਟਇੰਡੀਜ਼ ਖਿਡਾਰੀ ਕਾਰਲੋਸ ਬਣੇ ਪਿਤਾ, ਭਾਰਤ ਦੇ ਇਸ ਸਟੇਡੀਅਮ ਦੇ ਨਾਂ ’ਤੇ ਰੱਖਿਆ ਧੀ ਦਾ ਨਾਮ
ਖਲੀ ਲਈ ਉਨ੍ਹਾਂ ਦਾ ਦੋਸਤ ਅਮਿਤ ਸਵਾਮੀ ‘ਲਕੀ’ ਸਾਬਿਤ ਹੋਇਆ। ਖਲੀ ਆਪਣੇ ਦੋਸਤ ਅਮਿਤ ਸਵਾਮੀ ਦੇ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਪਣੇ ਪਸੰਦੀਦਾ ਪਹਿਲਵਾਨ ਡੋਰਿਅਨ ਯੇਟਸ ਨੂੰ ਮਿਲਣ ਗਏ ਸਨ। ਯੇਟਸ ਖਲੀ ਦੇ ਕੱਦ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਰੈਸਲਿੰਗ ਵਿਚ ਆਪਣੀ ਕਿਸਮਤ ਅਜ਼ਮਾਉਣ ਦਾ ਸੁਝਾਅ ਦਿੱਤਾ। ਯੇਟਸ ਦਾ ਇਹ ਸੁਝਾਅ ਖਲੀ ਨੂੰ ਜਾਪਾਨ ਲੈ ਗਿਆ। ਇਸ ਤੋਂ ਬਾਅਦ ਖਲੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 2006 ਵਿਚ ਖਲੀ ਨੂੰ ਡਬਲਯੂ.ਡਬਲਯੂ.ਈ. ਤੋਂ ਬੁਲਾਵਾ ਆਇਆ।
ਇਹ ਵੀ ਪੜ੍ਹੋ: ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ
ਦਿ ਗ੍ਰੇਟ ਖਲੀ ਨੇ 7 ਅਕਤੂਬਰ, 2000 ਵਿਚ ਡਬਲਯੂ.ਡਬਲਯੂ.ਈ. (ਵਰਲਡ ਰੈਸਲਿੰਗ ਐਂਟਰਟੇਨਮੈਂਟ) ਵਿਚ ਡੈਬਿਊ ਕੀਤਾ। ਇਸ ਸਮੇਂ ਦੌਰਾਨ ਉਹ ਨਿਊ ਜਾਪਾਨ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪਹਿਲਵਾਨ ਬਣ ਗਏ। ਬਾਅਦ ਵਿਚ ਸਾਲ 2006 ਵਿਚ ਉਨ੍ਹਾਂ ਨੇ ਡਬਲਯੂ.ਡਲਬਯੂ.ਈ. ਵਿਚ ਆਪਣੀ ਸ਼ੁਰੂਆਤ ਕੀਤੀ ਅਤੇ 2007 ਵਿਚ ਉਨ੍ਹਾਂ ਨੇ ਡਬਲਯੂ.ਡਬਲਯੂ.ਈ.-ਵਰਲਡ ਹੈਵੀਵੇਟ ਚੈਂਪੀਅਨ ਦਾ ਖ਼ਿਤਾਬ ਜਿੱਤਿਆ। ਖਲੀ ਦੋ ਵਾਰ ਡਬਲਯੂ.ਡਬਲਯੂ.ਈ. ਹੈਵੀਵੇਟ ਚੈਂਪੀਅਨ ਵੀ ਰਹੇ ਹਨ। ਪੇਸ਼ੇਵਰ ਇਤਿਹਾਸ ਵਿਚ ਖਲੀ 8ਵੇਂ ਸਭ ਤੋਂ ਵੱਡੇ ਪਹਿਲਵਾਨ ਹਨ। ਸਾਲ 2015 ਵਿਚ ਉਨ੍ਹਾਂ ਨੇ ਡਬਲਯੂ.ਡਬਲਯੂ.ਈ. ਛੱਡ ਦਿੱਤੀ ਅਤੇ ਪੰਜਾਬ ਵਿਚ ਆਪਣੀ ਖ਼ੁਦ ਦੀ ਕੁਸ਼ਤੀ ਅਕੈਡਮੀ ਖੋਲ੍ਹੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।