ਪੁਰਸ਼ ਗੋਲਫ ''ਚ ਭਾਰਤ ਲਈ ਤਮਗਾ ਜਿੱਤਣ ਦਾ ਸੁਨਿਹਰੀ ਮੌਕਾ

Wednesday, Aug 22, 2018 - 08:29 PM (IST)

ਜਕਾਰਤਾ : ਨੌਜਵਾਨ ਅਤੇ ਆਤਮਵਿਸ਼ਵਾਸ ਨਾਲ ਭਰੇ ਭਾਰਤੀ ਟੀਮ ਏਸ਼ੀਆਈ ਖੇਡਾਂ 'ਚ ਕਲ ਤੋਂ ਸ਼ੁਰੂ ਹੋ ਰਹੇ ਗੋਲਫ ਮੁਕਾਬਲੇ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਪੁਰਸ਼ ਗੋਲਫ ਟੀਮ 'ਚ ਰੇਹਾਨ ਥਾਮਸ ਸਰਉੱਚ ਰੈਂਕਿੰਗ ਵਾਲੇ ਭਾਰਤੀ ਹਨ ਪਰ ਆਦਿਲ ਬੇਦੀ ਅਤੇ ਸਾਬਕਾ ਸਟਾਰ ਐੱਮ. ਪੀ. ਸਿੰਘ ਦੇ ਪੁੱਤਰ ਹਰੀ ਮੋਹਨ ਸਿੰਘ ਨੇ ਹਾਲ ਹੀ 'ਚ ਬਿਹਤਰੀਨ ਫਾਰਮ ਦਿਖਾਇਆ ਹੈ। ਨਵੀਦ ਕੌਲ ਨੇ ਤਿਆਰੀ ਦੇ ਲਈ ਜਕਾਰਤਾ 'ਚ ਕਾਫੀ ਸਮਾਂ ਬਿਤਾਇਆ ਹੈ। ਭਾਰਤੀ ਟੀਮ ਨੇ 18 ਸਾਲ ਦੇ ਥਾਮਸ, 17 ਸਾਲ ਦੇ ਕੌਲ ਅਤੇ ਬੇਦੀ, 24 ਸਾਲ ਦੇ ਸਿੰਘ ਹਨ ਜਦਕਿ ਮਹਿਲਾ ਟੀਮ 'ਚ ਸਿਫਤ ਸੱਗੂ, ਰਿਧਿਮਾ ਦਿਲਾਵਰੀ ਅਤੇ ਦਿਕਸ਼ਾ ਡਾਗਰ ਹੈ। ਭਾਰਤ ਨੇ ਦਿੱਲੀ 'ਚ 1982 'ਚ ਹੋਏ ਏਸ਼ੀਆਈ ਖੇਡਾਂ 'ਚ ਵਿਅਕਤੀਗਤ ਮੁਕਾਬਲੇ 'ਚ ਸੋਨ ਅਤੇ ਚਾਂਦੀ ਜਦਕਿ ਟੀਮ ਮੁਕਾਬਲੇ 'ਚ ਸੋਨ ਜਿੱਤਿਆ ਸੀ। ਇਸ ਤੋਂ ਬਾਅਦ ਬੁਸਾਨ 'ਚ 2002 ਏਸ਼ੀਆਈ ਖੇਡਾਂ 'ਚ ਸ਼ਿਵ ਕਪੂਰ ਨੇ ਸੋਨ ਤਮਗਾ ਜਿੱਤਿਆ। 2006 ਅਤੇ 2010 'ਚ ਭਾਰਤੀ ਟੀਮ ਨੇ ਚਾਂਦੀ ਤਮਗਾ ਜਿੱਤਿਆ ਜਦਕਿ 2014 'ਚ ਭਾਰਤ ਮਮੂਲੀ ਫਰਕ ਨਾਲ ਤਮਗੇ ਤੋਂ ਖੁੰਝ ਗਿਆ। ਭਾਰਤੀ ਮਹਿਲਾਵਾਂ ਨੇ ਕਦੇ ਏਸ਼ੀਆਈ ਖੇਡਾਂ 'ਚ ਤਮਗਾ ਨਹੀਂ ਜਿੱਤਿਆ।


Related News